ਨਵੀਂ ਦਿੱਲੀ- ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਨੇਤਾ ਕੇ. ਕਵਿਤਾ ਦਿੱਲੀ ਆਬਕਾਰੀ ਨੀਤੀ 'ਚ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ 'ਚ ਸ਼ਨੀਵਾਰ ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਈ। ਉਨ੍ਹਾਂ ਦਾ ਸਾਹਮਣਾ ਹੈਦਰਾਬਾਦ ਦੇ ਕਾਰੋਬਾਰੀ ਅਰੁਣ ਰਾਮਚੰਦਰਨ ਪਿੱਲਈ ਨਾਲ ਕਰਵਾਇਆ ਜਾਵੇਗਾ, ਕਿਉਂਕਿ ਉਹ ਵੀ ਸਾਊਥ ਗਰੁੱਪ ਤੋਂ ਹੈ। ਪਿੱਲਈ ਨੂੰ ਇਸ ਹਫ਼ਤੇ ਈ. ਡੀ. ਨੇ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕਵਿਤਾ ਦਾ ਬਿਆਨ ਦਰਜ ਕਰੇਗੀ।
ਇਹ ਵੀ ਪੜ੍ਹੋ- ਦਿੱਲੀ ਆਬਕਾਰੀ ਨੀਤੀ ਮਾਮਲਾ: ਤੇਲੰਗਾਨਾ ਦੇ CM ਚੰਦਰਸ਼ੇਖਰ ਦੀ ਧੀ ਕਵਿਤਾ ਨੂੰ ED ਨੇ ਭੇਜਿਆ ਸੰਮਨ
ਕਵਿਤਾ ਨੇ ਦਾਅਵਾ ਕੀਤਾ ਕਿ ਉਹ ਕਦੇ ਵੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ। ਉਨ੍ਹਾਂ ਦਾ ਨਾਮ ਇਸ ਮਾਮਲੇ ਵਿਚ ਬੇਲੋੜਾ ਘੜੀਸਿਆ ਜਾ ਰਿਹਾ ਹੈ।ਹਾਲਾਂਕਿ ਈ. ਡੀ. ਮੁਤਾਬਕ ਕਵਿਤਾ ਸਾਊਥ ਗਰੁੱਪ ਦੇ ਉਨ੍ਹਾਂ ਨੁਮਾਇੰਦਿਆਂ ਵਿਚੋਂ ਇਕ ਹੈ, ਜਿਸ ਨੇ ਕਥਿਤ ਤੌਰ 'ਤੇ ਆਮ ਆਦਮੀ ਪਾਰਟੀ (ਆਪ) ਨੇਤਾਵਾਂ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ। ਸਿਸੋਦੀਆ ਫਿਲਹਾਲ ਈ.ਡੀ. ਦੇ ਰਿਮਾਂਡ 'ਤੇ ਹੈ।ਸੰਭਾਵਨਾਵਾਂ ਹਨ ਕਿ ਕਵਿਤਾ ਦਾ ਸਿਸੋਦੀਆ ਨਾਲ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਮਾਮਲੇ 'ਚ ਆਹਮਣਾ-ਸਾਹਮਣਾ ਕਰਵਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਦਿੱਲੀ ਆਬਕਾਰੀ ਨੀਤੀ ਕੇਸ: ED ਅੱਜ ਤਿਹਾੜ ਜੇਲ੍ਹ 'ਚ ਸਿਸੋਦੀਆ ਤੋਂ ਕਰੇਗਾ ਪੁੱਛ-ਗਿੱਛ
ਦੱਸ ਦੇਈਏ ਕਿ ਕੇ. ਕਵਿਤਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਧੀ ਹੈ। 44 ਸਾਲਾ ਕਵਿਤਾ ਤੁਗਲਕ ਰੋਡ 'ਤੇ ਆਪਣੇ ਪਿਤਾ ਦੇ ਅਧਿਕਾਰਤ ਆਵਾਸ ਤੋਂ ਕਰੀਬ 1.5 ਕਿਲੋਮੀਟਰ ਦੂਰ ਏ. ਪੀ. ਜੇ. ਅਬਦੁੱਲ ਕਲਾਮ ਰੋਡ 'ਤੇ ਸੰਘੀ ਜਾਂਚ ਏਜੰਸੀ ਦੇ ਹੈੱਡਕੁਆਰਟਰ ਪਹੁੰਚੀ। ਈ. ਡੀ. ਦਫ਼ਤਰ ਵਿਚ ਵੱਡੀ ਗਿਣਤੀ 'ਚ ਦਿੱਲੀ ਪੁਲਸ ਅਤੇ ਕੇਂਦਰੀ ਨੀਮ ਫ਼ੌਜੀ ਬਲਾਂ ਦੇ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਓਧਰ ਬੀ. ਆਰ. ਐੱਸ. ਨੇਤਾ ਦੇ ਸਮਰਥਕਾਂ ਨੇ ਏ. ਪੀ. ਜੇ. ਅਬਦੁੱਲ ਕਲਾਮ ਰੋਡ 'ਤੇ ਪ੍ਰਦਰਸ਼ਨ ਵੀ ਕੀਤਾ। ਦੱਸ ਦੇਈਏ ਕਿ ਈ. ਡੀ. ਨੇ ਕਵਿਤਾ ਨੂੰ 9 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਸੰਸਦ ਦੇ ਬਜਟ ਸੈਸ਼ਨ ਵਿਚ ਲੰਬੇ ਸਮੇਂ ਤੋਂ ਅਟਕੇ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਾਉਣ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਭੁੱਖ ਹੜਤਾਲ 'ਚ ਸ਼ਾਮਲ ਹੋਣ ਕਾਰਨ ਨਵੀਂ ਤਾਰੀਖ਼ ਦੇਣ ਦੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ- ਲਾਲੂ ਪ੍ਰਸਾਦ ਦੇ ਪਰਿਵਾਰ 'ਤੇ ED ਦਾ ਸ਼ਿਕੰਜਾ, ਜ਼ਬਤ ਕੀਤੇ 53 ਲੱਖ ਰੁਪਏ
ਲਾਲੂ ਪਰਿਵਾਰ 'ਤੇ ED-CBI ਦੀ ਕਾਰਵਾਈ ਤਾਨਾਸ਼ਾਹੀ : ਮਲਿਕਾਰਜੁਨ ਖੜਗੇ
NEXT STORY