ਨਵੀਂ ਦਿੱਲੀ— ਦੱਖਣੀ ਭਾਰਤੀ ਅਭਿਨੇਤਾ ਕਮਲ ਹਸਨ ਤਾਮਿਲਨਾਡੂ 'ਚ ਰਾਜਨੀਤਿਕ ਪਾਰਟੀ ਬਣਾਉਣ ਲਈ ਤਿਆਰ ਹਨ। ਰਾਜਨੀਤਿਕ ਪਾਰਟੀ ਨੂੰ ਮਾਨਤਾ ਦਿਵਾਉਣ ਲਈ ਕਮਲ ਹਸਨ ਨੇ ਬੁੱਧਵਾਰ ਨੂੰ ਦਿੱਲੀ 'ਚ ਚੋਣ ਆਯੋਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਬਾਅਦ ਕਮਲ ਹਸਨ ਨੇ ਕਿਹਾ ਕਿ ਚੋਣ ਆਯੋਗ ਨੇ ਸਾਡੀ ਪਾਰਟੀ ਦੇ ਬਾਰੇ 'ਚ ਕੁਝ ਪ੍ਰਸ਼ਨ ਪੁੱਛੇ ਸਨ, ਅਸੀਂ ਅੱਜ ਵੇਰਵੇ ਨੂੰ ਪੇਸ਼ ਕੀਤਾ ਹੈ।
ਕਮਲ ਹਸਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਤੋਂ ਜਲਦੀ ਆਯੋਗ ਪਾਰਟੀ ਨੂੰ ਮਾਨਤਾ ਦਵੇਗੀ। ਤਾਮਿਲਨਾਡੂ 'ਚ ਨਵੀਂ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕਰਨ ਵਾਲੇ ਕਮਲ ਹਸਨ ਬਹੁਤ ਸਰਗਰਮ ਹਨ। ਇੰਨਾ ਹੀ ਨਹੀਂ ਅਗਲੀ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦੀ ਤਲਾਸ਼ 'ਚ ਜੁੱਟ ਗਏ ਹਨ। ਪਿਛਲੇ ਦਿਨੋਂ ਇਕ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਸੀ ਕਿ ਦੱਖਣੀ ਰਾਜ 'ਚ ਅਗਲੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਤੀਜੇ ਵਿਕਲਪ ਦੇ ਰੂਪ 'ਚ ਉਭਰਾਂਗੇ।
ਉਨ੍ਹਾਂ ਨੇ ਹਾਲ 'ਚ ਹੀ ਤਾਮਿਲਨਾਡੂ 'ਚ ਆਪਣੀ ਰਾਜਨੀਤਿਕ ਪਾਰਟੀ 'ਮੱਕਲ ਨਿਧੀ ਮਾਇਯਮ' ਸ਼ੁਰੂ ਕੀਤੀ ਹੈ। ਰਾਜ 'ਚ ਬਹੁਤ ਹੱਦ ਤੱਕ ਦੋ ਖੇਤਰੀ ਦਲਾਂ ਅੰਨਾਦਰਮੁੱਕ ਅਤੇ ਦ੍ਰਮੁੱਕ ਦੀ ਹਕੂਮਤ ਹੈ। ਰਾਜ 'ਚ 2021 'ਚ ਵਿਧਾਨਸਭਾ ਚੋਣਾਂ ਹੋਣੀਆਂ ਹਨ।
ਜਦੋਂ ਹਸਨ ਤੋਂ ਪੁੱਛਿਆ ਗਿਆ ਕਿ ਸੱਤਾਰੂੜ ਅੰਨਾਦਰਮੁੰਕ ਅਤੇ ਮੁੱਖ ਵਿਰੋਧੀ ਪਾਰਟੀ ਦ੍ਰਮੁੱਕ ਲਈ ਉਨ੍ਹਾਂ ਦਾ ਸੰਦੇਸ਼ ਕੀ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਆਪਣਾ ਤਰੀਕਾ ਬਦਲੋ ਅਤੇ ਅਸੀਂ ਕਦਮ ਰੱਖਾਂਗੇ। ਉਨ੍ਹਾਂ ਨੇ ਇਹ ਗੱਲ ਇਕ ਨਿੱਜੀ ਚੈਨਲ 'ਚ ਕਹੀ। ਉਨ੍ਹਾਂ ਤੋਂ ਪੁੱਛਿਆ ਕਿਆ ਕਿ ਕੀ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਚੋਣਾਂ ਦੇ ਬਾਅਦ ਪਾਰਟੀ ਸਰਕਾਰ ਬਣਾਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ, ਅਸੀਂ ਕੋਸ਼ਿਸ਼ ਕਰਾਂਗੇ।
JK : ਇਨ੍ਹਾਂ ਮੁੱਦਿਆਂ 'ਤੇ ਭਾਜਪਾ-ਪੀ. ਡੀ. ਪੀ. ਵਿਚਕਾਰ ਪਈ ਤਕਰਾਰ
NEXT STORY