ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫਿਲਮ ਇੰਡਸਟਰੀ ਦੀ ਉਨ੍ਹਾਂ ਅਦਾਕਾਰਾ 'ਚੋਂ ਇੱਕ ਹਨ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀਆਂ ਹਨ ਅਤੇ ਆਪਣੇ ਟਵੀਟ ਰਾਹੀਂ ਕਾਫੀ ਚਰਚਾ 'ਚ ਰਹਿੰਦੀਆਂ ਹਨ। ਕੰਗਨਾ ਬਹੁਤ ਬੇਬਾਕੀ ਨਾਲ ਆਪਣੀ ਗੱਲ ਰੱਖਦੀ ਹੈ ਅਤੇ ਉਹ ਹਰ ਮੁੱਦੇ 'ਤੇ ਆਪਣੀ ਰਾਏ ਦਿੰਦੀ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਵਾਲੀ ਅਦਾਕਾਰਾ ਕੰਗਨਾ ਨੇ ਹਾਲ ਹੀ 'ਚ ਕਿਸਾਨ ਬਿੱਲ ਦੇ ਸਬੰਧ 'ਚ ਮੋਦੀ ਦਾ ਸਮਰਥਨ ਕਰਦੇ ਹੋਏ ਇੱਕ ਟਵੀਟ ਕੀਤਾ। ਇਸ 'ਤੇ ਵੱਖ-ਵੱਖ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਪੰਜਾਬੀ ਸਿੰਗਰ ਅਤੇ ਪਰਫਾਰਮਰ ਜਸਬੀਰ ਜੱਸੀ ਨੂੰ ਕੰਗਨਾ ਦੀ ਇਹ ਗੱਲ ਰਾਸ ਨਹੀਂ ਆਈ ਅਤੇ ਉਨ੍ਹਾਂ ਨੇ ਕੰਗਨਾ ਦੀ ਕਲਾਸ ਲਗਾ ਦਿੱਤੀ।
ਕੰਗਨਾ ਦਾ ਟਵੀਟ
ਕੰਗਨਾ ਰਣੌਤ ਨੇ ਕਿਸਾਨਾਂ ਦੇ ਸਬੰਧ 'ਚ ਦਿੱਤਾ ਗਿਆ ਮੋਦੀ ਦੇ ਭਾਸ਼ਣ ਦਾ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ- ਮੋਦੀ ਜੀ ਕਿੰਨਾ ਸਮਝਾਉਣਗੇ, ਕਿੰਨੀ ਵਾਰ ਸਮਝਾਉਣਗੇ? ਸ਼ਾਹੀਨ ਬਾਗ 'ਚ ਖੂਨ ਦੀ ਨਦੀਆਂ ਵਹਾਉਣ ਵਾਲੇ ਵੀ ਬਹੁਤ ਸਮਝਦੇ ਸੀ ਕਿ ਉਨ੍ਹਾਂ ਦੀ ਨਾਗਰਿਕਤਾ ਕੋਈ ਨਹੀਂ ਖੋਹ ਰਿਹਾ ਪਰ ਫਿਰ ਵੀ ਉਨ੍ਹਾਂ ਨੇ ਦੰਗੇ ਕੀਤੇ, ਦੇਸ਼ 'ਚ ਅੱਤਵਾਦ ਫੈਲਾਇਆ ਅਤੇ ਅੰਤਰਸ਼ਟਰੀ ਪੱਧਰ ਕਾਫੀ ਪੁਰਸਕਾਰ ਵੀ ਜਿੱਤੇ। ਇਸ ਦੇਸ਼ ਨੂੰ ਜ਼ਰੂਰਤ ਹੈ ਧਰਮ ਅਤੇ ਨੈਤਿਕ ਮੁੱਲਾਂ ਦੀ।
ਕੀ ਬੋਲੇ ਸਿੰਗਰ ਜੱਸੀ
ਕੰਗਨਾ ਦੇ ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜੱਸੀ ਨੇ ਤੰਜ ਕੱਸਿਆ। ਉਨ੍ਹਾਂ ਲਿਖਿਆ- ਮੁੰਬਈ ਨਗਰ ਨਿਗਮ ਨੇ ਇੱਕ ਚਬੂਤਰਾ ਤੋੜਿਆ ਸੀ ਤਾਂ ਦੁਨੀਆ ਸਿਰ 'ਤੇ ਚੁੱਕੀ ਘੁੰਮਦੀ ਸੀ। ਕਿਸਾਨ ਦੀ ਮਾਂ, ਜ਼ਮੀਨ ਦਾਅ 'ਤੇ ਲੱਗੀ ਹੈ ਅਤੇ ਗੱਲ ਕਰਦੀ ਹੈ ਸਮਝਾਉਣ ਦੀ। ਕਿਸਾਨ ਦੇ ਹੱਕ 'ਚ ਨਹੀਂ ਬੋਲ ਸਕਦੀ ਤਾਂ ਉਸ ਦੇ ਖ਼ਿਲਾਫ ਵੀ ਨਾ ਬੋਲੋ। ਚਾਪਲੂਸੀ ਅਤੇ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। @KanganaTeam
ਕਸ਼ਮੀਰ ਮੁੱਦੇ 'ਤੇ OIC ਦਾ ਦੋਹਰਾ ਚਰਿੱਤਰ, ਤਿੰਨ ਦੇਸ਼ਾਂ ਦੇ ਦਬਾਅ 'ਚ ਭਾਰਤ ਖ਼ਿਲਾਫ਼ ਚੁੱਕਿਆ ਕਦਮ
NEXT STORY