ਧਰਮਸ਼ਾਲਾ- ਨਵੇਂ ਸਾਲ ਦੇ ਪਹਿਲੇ ਦਿਨ 54 ਹਜ਼ਾਰ ਸ਼ਰਧਾਲੂਆਂ ਨੇ ਕਾਂਗੜਾ ਦੇ ਤਿੰਨ ਸ਼ਕਤੀਪੀਠਾਂ ਵਿਚ ਦੇਵੀਆਂ ਦਾ ਆਸ਼ੀਰਵਾਦ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਐਤਵਾਰ ਸਵੇਰੇ ਮੰਦਰਾਂ ਵਿਚ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਨਵੇਂ ਸਾਲ ਮੌਕੇ ਜਵਾਲਾਮੁਖੀ 'ਚ ਸਭ ਤੋਂ ਵਧ ਭੀੜ ਰਹੀ। ਕਰੀਬ 40 ਹਜ਼ਾਰ ਸ਼ਰਧਾਲੂਆਂ ਨੇ ਜਵਾਲਾਮੁਖੀ ਮੰਦਰ ਵਿਚ ਸੀਸ ਨਿਵਾਇਆ।

ਉਥੇ ਹੀ ਨੰਦੀਕੇਸ਼ਵਰ ਧਾਮ ਚਾਮੁੰਡਾ ਦੇਵੀ ਮੰਦਰ 'ਚ 8 ਹਜ਼ਾਰ ਅਤੇ ਬ੍ਰਿਜੇਸ਼ਵਰੀ ਮੰਦਰ ਕਾਂਗੜਾ 'ਚ ਸ਼ਰਧਾਲੂਆਂ ਦੀ ਗਿਣਤੀ 6 ਹਜ਼ਾਰ ਰਹੀ। ਮੰਦਰਾਂ 'ਚ ਸ਼ਰਧਾਲੂਆਂ ਲਈ ਭੰਡਾਰਿਆਂ ਦਾ ਆਯੋਜਨ ਵੀ ਕੀਤਾ ਗਿਆ ਸੀ। ਉਥੇ ਹੀ ਧਰਮਸ਼ਾਲਾ ਨਾਲ ਲੱਗਦੇ ਕੁਨਾਲ ਪਾਥਰੀ ਮਾਤਾ ਮੰਦਰ ਵਿਚ ਵੀ ਕਰੀਬ 6500 ਸ਼ਰਧਾਲੂਆਂ ਨੇ ਮਾਂ ਦਾ ਆਸ਼ੀਰਵਾਦ ਲਿਆ।
ਜਵਾਲਾਮੁਖੀ ਸ਼ਕਤੀਪੀਠ 'ਚ ਨਵੇਂ ਸਾਲ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂਆਂ ਨੇ ਮਾਤਾ ਜਵਾਲਾ ਦੀ ਅਖੰਡ ਜੋਤ ਦੇ ਦਰਸ਼ਨ ਕਰ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਮਾਤਾ ਜਵਾਲਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਹਾਲਾਂਕਿ ਮੰਦਰ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਲਈ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਸਨ। ਦੂਜੇ ਪਾਸੇ ਡੀ.ਐਸ.ਪੀ ਚੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਮੱਦੇਨਜ਼ਰ ਮੰਦਰ ਅਤੇ ਟਰੈਫਿਕ ਵਿਵਸਥਾ ਲਈ ਸੁਰੱਖਿਆ ਮੁਲਾਜ਼ਮਾਂ ਦੇ ਵਾਧੂ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਣ ਲਈ ਆਜ਼ਾਦ ਹਨ ਭਾਰਤੀ ਕਿਸਾਨ ਯੂਨੀਅਨ ਵਰਕਰ : ਟਿਕੈਤ
NEXT STORY