ਅੰਮ੍ਰਿਤਸਰ (ਦਲਜੀਤ)- ਭਾਰਤ ਵਿਚ ਥੈਲਸੀਮੀਆ ਪੀੜਤ ਬੱਚਿਆਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ’ਚ ਬੀਮਾਰੀ ਸਬੰਧੀ ਜਾਗਰੂਕਤਾ ਦੀ ਵੱਡੇ ਪੱਧਰ ’ਤੇ ਘਾਟ ਹੋਣ ਕਾਰਨ 10 ਤੋਂ 15 ਹਜ਼ਾਰ ਨਵੇਂ ਮਾਮਲੇ ਹਰ ਸਾਲ ਸਾਹਮਣੇ ਆ ਰਹੇ ਹਨ। ਉਕਤ ਬੀਮਾਰੀ ਦੀ ਗ੍ਰਿਫਤ ਵਿਚ ਆਏ ਬੱਚਿਆਂ ਦੀ ਕੀਮਤੀ ਜਾਨ ਬਚਾਉਣ ਦੇ ਲਈ ਹਰ ਮਹੀਨੇ ਕਰੀਬ ਦੋ ਤੋਂ ਤਿੰਨ ਯੂਨਿਟ ਬਲੱਡ ਬੱਚਿਆਂ ਨੂੰ ਜਿੱਥੇ ਲਗਾਏ ਜਾ ਰਹੇ ਹਨ, ਉਥੇ ਹੀ ਮੌਜੂਦਾ ਸਮੇਂ ਵਿਚ ਸਰਕਾਰੀ ਹਸਪਤਾਲਾਂ ’ਚ ਖੂਨ ਦੀ ਵੱਡੇ ਪੱਧਰ ’ਤੇ ਘਾਟ ਹੋਣ ਕਾਰਨ ਥੈਲੇਸਮੀਆ ਪੀੜਤ ਬੱਚਿਆਂ ਅਤੇ ਦੂਸਰੇ ਮਰੀਜ਼ਾਂ ਨੂੰ ਖੂਨ ਲੈਣ ਦੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ
ਜਾਣਕਾਰੀ ਅਨੁਸਾਰ ਥੈਲੇਸੀਮੀਆ ਦੀ ਬੀਮਾਰੀ ਲਗਾਤਾਰ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਭਾਰਤ ਸਰਕਾਰ ਵੱਲੋਂ ਜਿਸ ਤਰ੍ਹਾਂ ਟੀ. ਬੀ., ਪਲਸ ਪੋਲੀਓ ਆਦਿ ਬੀਮਾਰੀਆਂ ਦੀ ਰੋਕਥਾਮ ਲਈ ਜਿੱਥੇ ਵੱਡੇ ਪੱਧਰ ’ਤੇ ਜਾਗਰੂਕਤਾ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਥੈਲੇਸੀਮੀਆਂ ਦੀ ਬੀਮਾਰੀ ਦੀ ਰੋਕਥਾਮ ਲਈ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿਚ 200 ਦੇ ਕਰੀਬ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੀ ਗਿਣਤੀ ਹੈ, ਜਿਨ੍ਹਾਂ ਨੂੰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ 1 ਤੋਂ 3 ਯੂਨਿਟ ਦੇ ਕਰੀਬ ਹਰ ਮਹੀਨੇ ਬਲੱਡ ਚੜ੍ਹਦਾ ਹੈ। ਸਾਲ ਵਿਚ 7 ਹਜ਼ਾਰ ਦੇ ਕਰੀਬ ਯੂਨਿਟ ਉਕਤ ਵਰਗ ਦੇ ਬੱਚਿਆਂ ਲਈ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਬਲੱਡ ਬੈਂਕ ਵਿਚ ਲਗਾਤਾਰ ਖੂਨ ਦੀ ਘਾਟ ਕਾਰਨ ਅਕਸਰ ਹੀ ਬੱਚਿਆਂ ਅਤੇ ਆਮ ਮਰੀਜ਼ਾਂ ਨੂੰ ਖੂਨ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਵੱਡਾ ਕਾਰਨ ਇਕ ਇਹ ਹੈ ਕਿ ਪ੍ਰਾਈਵੇਟ ਬਲੱਡ ਬੈਂਕਾਂ ਵੱਲੋਂ ਇਕ ਯੂਨਿਟ ਦਾਨ ਕਰਨ ਦੇ ਲਈ 250 ਰੁਪਏ ਪ੍ਰਤੀ ਵਿਅਕਤੀ ਉਪਲਬਧ ਕਰਵਾਏ ਜਾਂਦੇ ਹਨ ਜਦ ਕਿ ਸਰਕਾਰੀ ਪੱਧਰ ’ਤੇ 70 ਦੇ ਕਰੀਬ ਇਕ ਯੂਨਿਟ ਲਈ ਇੱਕ ਵਿਅਕਤੀ ਲਈ ਉਪਲਬਧ ਕਰਵਾਏ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਸਰਕਾਰਾਂ ਵੀ ਇਸ ਬੀਮਾਰੀ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਨਾਲ ਗੰਭੀਰ ਨਹੀਂ ਹਨ। ਗਰਭਵਤੀ ਮਾਵਾਂ ਦੇ ਕੁੱਖ ਵਿਚ ਪਲਣ ਵਾਲੇ ਬੱਚਿਆਂ ਦੀ ਜਾਂਚ ਲਈ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਟੈਸਟ ਕਰਵਾਏ ਜਾਂਦੇ ਹਨ ਪਰ ਜੇਕਰ ਸਰਕਾਰ ਥੈਲੇਸੀਮੀਆਾ ਬੀਮਾਰੀ ਦੀ ਜਾਂਚ ਲਈ ਸ਼ੁਰੂਆਤੀ ਸਮੇਂ ਦੇ ਵਿਚ ਹੀ ਟੈਸਟ ਕਰਵਾ ਲਵੇ ਤਾਂ ਇਹ ਬੀਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਫਿਲਹਾਲ ਥੈਲੇਸੀਮੀਆ ਤੋਂ ਗ੍ਰਸਤ ਬੱਚਿਆਂ ਨੂੰ ਬਚਾਉਣ ਲਈ ਥੈਲੇਸੀਮੀਆ ਵੈੱਲਫੇਅਰ ਐਸੋਸੀਏਸ਼ਨ ਅਤੇ ਕਈ ਸਮਾਜਸੇਵੀ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਨੂੰ ਉਕਤ ਐਸੋਸੀਏਸ਼ਨ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਉਪਰਾਲਿਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਤੁਰੰਤ ਜਾਗਰੂਕਤਾ ਅਭਿਆਨ ਉਕਤ ਬੀਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ’ਤੇ ਚਲਾਉਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ- ਪਾਕਿਸਤਾਨੀ ਨਾਗਰਿਕਾਂ ਲਈ ਅੱਜ ਵਾਪਸ ਜਾਣ ਦਾ ਆਖ਼ਰੀ ਦਿਨ, ਅਟਾਰੀ ਬਾਰਡਰ 'ਤੇ ਲੱਗੀਆਂ ਲੰਮੀਆਂ ਲਾਈਨਾਂ
ਡਾ. ਮਹਾਜਨ ਥੈਲਸੀਮੀਆ ਦੀ ਰੋਕਥਾਮ ਲਈ ਕਰ ਰਹੇ ਹਨ ਵਿਸ਼ੇਸ਼ ਉਪਰਾਲੇ
ਸਰਕਾਰੀ ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਤਾਇਨਾਤ ਡਾਕਟਰ ਅਨਿਲ ਮਹਾਜਨ ਥੈਲੇਸੀਮੀਆ ਦੀ ਬੀਮਾਰੀ ਦੀ ਰੋਕਥਾਮ ਲਈ ਖੁਦ ਆਪਣੇ ਪੱਧਰ ’ਤੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਡਾ. ਮਹਾਜਨ ਅਨੁਸਾਰ ਉਨ੍ਹਾਂ ਵੱਲੋਂ ਹੁਣ ਤੱਕ 6000 ਦੇ ਕਰੀਬ ਆਪਣੇ ਪੱਧਰ ’ਤੇ ਲੋਕਾਂ ਦੇ ਮੁਫਤ ਟੈਸਟ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦਾ ਜੇਕਰ ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਉਸ ਦੇ ਪਤੀ ਦਾ ਵੀ ਟੈਸਟ ਕਰਵਾਇਆ ਜਾਂਦਾ ਹੈ। ਜੇਕਰ ਉਸ ਦਾ ਟੈਸਟ ਵੀ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਦਾ ਟੈਸਟ ਵੀ ਮੁੜ ਤੋਂ ਕਰਵਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਦਲ ਜਾ ਰਹੇ ਵਿਅਕਤੀ ਨੂੰ ਮੋਟਰਸਾਈਕਲ ਚਾਲਕ ਨੇ ਮਾਰੀ ਟੱਕਰ, ਹੋਈ ਮੌਤ
NEXT STORY