ਕਾਂਗੜਾ—ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਜ਼ਮੀਨ ਖਿਸਕਣ ਕਾਰਨ 8 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਅਤੇ 5 ਹੋਰ ਯਾਤਰੀ ਜ਼ਖਮੀ ਹੋ ਗਈ। ਪੁਲਸ ਨੇ ਦੱਸਿਆ ਕਿ ਭਾਗਸੂ ਨਾਗ ਮੰਦਰ ਤੋਂ ਧਰਮਸ਼ਾਲਾ ਤੋਂ ਲਗਭਗ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਭਾਗਸੂ ਨਾਗ ਝਰਨੇ ਵੱਲ ਪੈਦਲ ਜਾ ਰਹੇ ਯਾਤਰੀਆਂ 'ਤੇ ਪਹਾੜੀਆਂ ਤੋਂ ਚੱਟਾਨਾਂ ਡਿੱਗਣ ਲੱਗੀਆਂ। ਮ੍ਰਿਤਕ ਬੱਚੀ ਦੀ ਪਹਿਚਾਣ ਊਨਾ ਜ਼ਿਲੇ ਦੇ ਹਰੋਲੀ ਦੇ ਲਵਦੀਪ ਦੇ ਨਾਂ ਨਾਲ ਹੋਈ ਹੈ। ਜ਼ਖਮੀਆਂ 'ਚ ਜਗਪਾਲ (30 ਸਾਲਾ), ਅਛਰ ਸਿੰਘ (30 ਸਾਲਾ), ਸੁਨੀਤਾ (23ਸਾਲਾ), ਪ੍ਰੀਤ (8 ਸਾਲਾ) ਅਤੇ ਅਰਨਬ (2 ਸਾਲਾ) ਸ਼ਾਮਲ ਹਨ। ਇਹ ਸਾਰੇ ਹਰੋਲੀ ਦੇ ਰਹਿਣ ਵਾਲੇ ਹਨ। ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਬਾਅਦ 'ਚ ਉਨ੍ਹਾਂ ਨੂੰ ਕਾਂਗੜਾ ਦੇ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਭਰਤੀ ਕਰਵਾਇਆ ਗਿਆ।
ਜਦ ਸ਼ੀਲਾ ਨੂੰ ਵਿਆਹ ਲਈ ਡੀ. ਟੀ. ਸੀ. ਬੱਸ 'ਚ ਮਿਲਿਆ ਪ੍ਰਪੋਜ਼ਲ...
NEXT STORY