ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਪਿੰਡ ਬਿਕਰੂ 'ਚ 8 ਪੁਲਸ ਮੁਲਾਜ਼ਮਾਂ ਦਾ ਕਤਲ ਕਰ ਕੇ ਫਰਾਰ ਹੋਏ ਬਦਮਾਸ਼ ਵਿਕਾਸ ਦੁਬੇ ਦੀ ਭਾਲ 'ਚ ਪੁਲਸ ਦਿਨ-ਰਾਤ ਛਾਪੇਮਾਰੀ ਕਰ ਰਹੀ ਹੈ। ਵਿਕਾਸ ਦੁਬੇ ਦੀ ਭਾਲ ਲਈ ਪੁਲਸ ਦੀਆਂ 50 ਟੀਮਾਂ ਲੱਗੀਆਂ ਹੋਈਆਂ ਹਨ। ਇਸ ਗੰਭੀਰ ਅਤੇ ਵੱਡੀ ਵਾਰਦਾਤ ਤੋਂ ਬਾਅਦ ਵੀ ਵਿਕਾਸ ਦਾ ਕੁਝ ਪਤਾ ਨਹੀਂ ਹੈ ਕਿ ਉਹ ਕਿੱਥੇ ਲੁਕਿਆ ਬੈਠਾ ਹੈ। ਹੁਣ ਪੁਲਸ ਨੇ ਵਿਕਾਸ ਦੁਬੇ ਦੀ ਜਾਣਕਾਰੀ ਦੇਣ 'ਤੇ 5 ਲੱਖ ਇਨਾਮ ਰੱਖਿਆ ਹੈ, ਜੋ ਕਿ ਪਹਿਲਾਂ ਢਾਈ ਲੱਖ ਸੀ। ਹਾਲਾਂਕਿ ਦੁਬੇ ਦੇ ਸਾਥੀਆਂ 'ਤੇ ਪੁਲਸ ਦੀ ਕਾਰਵਾਈ ਜਾਰੀ ਹੈ ਅਤੇ ਉਨ੍ਹਾਂ ਨੂੰ ਫੜ੍ਹਿਆ ਜਾ ਰਿਹਾ ਹੈ। ਇਸ ਦਰਮਿਆਨ ਪਤਾ ਲੱਗਾ ਹੈ ਕਿ ਵਿਕਾਸ ਦੁਬੇ ਦੀ ਪਤਨੀ ਅਤੇ ਬੇਟੇ ਨੂੰ ਦੌੜਾਉਣ ਵਿਚ ਸਾਥ ਦੇਣ ਵਾਲਾ ਵਿਕਾਸ ਦਾ ਖਾਸ ਵਿਅਕਤੀ ਜਯ ਵਾਜਪੇਈ ਹੈ। ਜੋ ਕਿ ਪੁਲਸ ਦੀ ਗ੍ਰਿ੍ਰਫ਼ਤ 'ਚ ਆ ਚੁੱਕਾ ਹੈ ਅਤੇ ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ। ਜਯ ਵਾਜਪੇਈ ਵਿਕਾਸ ਦੁਬੇ ਦਾ ਖਾਸ ਵਿਅਕਤੀ ਹੈ। ਉਹ ਉਸ ਦੇ ਪਰਿਵਾਰ ਦਾ ਖਿਆਲ ਵੀ ਰੱਖਦਾ ਸੀ।
ਆਓ ਜਾਣਦੇ ਹਾਂ ਵਿਕਾਸ ਦੀ ਪਰਿਵਾਕ ਪ੍ਰੋਫਾਈਲ ਬਾਰੇ-
ਵਿਕਾਸ ਦੇ ਪਿਤਾ ਦਾ ਨਾਂ ਰਾਜਕੁਮਾਰ ਹੈ, ਜੋ ਕਿ ਬਿਕਰੂ ਪਿੰਡ ਵਿਚ ਹੀ ਰਹਿੰਦੇ ਹਨ। ਜਦਕਿ ਮਾਂ ਲਖਨਊ 'ਚ ਰਹਿੰਦੀ ਹੈ। ਵਿਕਾਸ ਦੁਬੇ ਦੇ ਤਿੰਨ ਭਰਾ ਹਨ, ਜਿਨ੍ਹਾਂ ਸਭ ਤੋਂ ਵੱਡਾ ਵਿਕਾਸ ਅਤੇ ਉਸ ਤੋਂ ਬਾਅਦ ਦੀਪੂ ਅਤੇ ਅਵਿਨਾਸ਼ ਦੁਬੇ ਹੈ। ਦੱਸਿਆ ਜਾਂਦਾ ਹੈ ਕਿ ਅਵਿਨਾਸ਼ ਦਾ ਕਤਲ ਹੋਇਆ ਸੀ। ਵਿਕਾਸ ਦੁਬੇ ਦੀਆਂ 3 ਭੈਣਾਂ ਹਨ— ਬਿੱਟਨ, ਕਿਰਨ ਅਤੇ ਛੋਟੀ ਰੇਖਾ। ਬਿੱਟਨ ਸ਼ਿਵਲੀ ਵਿਚ ਵਿਆਹੀ ਗਈ ਹੈ, ਜਦਕਿ ਕਿਰਨ ਉਨਾਵ ਅਤੇ ਰੇਖਾ ਰਾਮਪੁਰ ਵਿਚ। ਇਨ੍ਹਾਂ 'ਚੋਂ ਕਿਰਨ ਅਤੇ ਰੇਖਾ ਮਰ ਚੁੱਕੀਆਂ ਹਨ।
ਵਿਕਾਸ ਦੁਬੇ ਨੇ ਕੀਤੀ ਸੀ ਲਵ ਮੈਰਿਜ-
ਦੱਸਿਆ ਜਾਂਦਾ ਹੈ ਕਿ ਵਿਕਾਸ ਨੇ ਆਪਣੇ ਹੀ ਦੋਸਤ ਦੀ ਭੈਣ ਨਾਲ ਲਵ ਮੈਰਿਜ ਯਾਨੀ ਕਿ ਪ੍ਰੇਮ ਵਿਆਹ ਕਰਵਾਇਆ ਸੀ। ਵਿਕਾਸ ਦਾ ਦੋਸਤ ਰਾਜੂ ਖੁੱਲਰ ਸ਼੍ਰੀਵਾਸਤਵ ਦੀ ਭੈਣ ਰਿਚਾ ਨਾਲ ਵਿਕਾਸ ਨੇ 25 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਵਿਕਾਸ ਦੇ ਦੋ ਪੁੱਤਰ ਹਨ, ਜਿਨ੍ਹਾਂ ਦੇ ਨਾਂ- ਆਕਾਸ਼ ਅਤੇ ਸ਼ਾਨੂੰ ਹਨ। ਖ਼ਬਰਾਂ ਇਹ ਵੀ ਹਨ ਕਿ ਵਿਕਾਸ ਦਾ ਬੇਟਾ ਪੁੱਤਰ ਅਮਰੀਕਾ 'ਚ ਐੱਮ. ਬੀ. ਬੀ. ਐੱਸ. ਕਰ ਰਿਹਾ ਹੈ ਅਤੇ ਛੋਟਾ ਪੁੱਤਰ ਸ਼ਾਨੂੰ ਆਪਣੀ ਮਾਂ ਅਤੇ ਦਾਦੀ ਨਾਲ ਲਖਨਊ ਵਿਚ ਰਹਿੰਦੇ ਹੋਏ ਇੰਟਰ ਯਾਨੀ ਕਿ 12ਵੀਂ ਕਰ ਰਿਹਾ ਹੈ।
ਵਿਕਾਸ ਦੁਬੇ ਨੇ ਵੀ ਰਸੂਲਾਬਾਦ ਵਿਚ ਇੰਟਰ ਕਰਨ ਮਗਰੋਂ ਗਰੈਜੂਏਸ਼ਨ ਵੀ ਕੀਤੀ। ਵਿਕਾਸ ਦੁਬੇ ਦੀ ਪਤਨੀ ਅਤੇ ਪੁੱਤਰ ਨੂੰ ਲਖਨਊ ਤੋਂ ਫਰਾਰ ਕਰਾਉਣ 'ਚ ਵਿਕਾਸ ਦੇ ਸਾਥੀ ਜਯ ਵਾਜਪੇਈ ਦੀ ਭੂਮਿਕਾ ਰਹੀ ਹੈ। ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਮੁਤਾਬਕ ਵਿਕਾਸ ਨੇ ਵਿਕਾਸ ਨੇ ਐਨਕਾਊਂਟਰ ਤੋਂ ਠੀਕ ਪਹਿਲਾਂ ਜਯ ਵਾਜਪੇਈ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਸੀ ਅਤੇ ਆਪਣੀ ਪਤਨੀ ਅਤੇ ਪੁੱਤਰ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਬਾਰੇ ਕਿਹਾ ਸੀ।
ਜ਼ਿਕਰਯੋਗ ਹੈ ਕਿ ਬੀਤੀ 2-3 ਜੁਲਾਈ ਦੀ ਦਰਮਿਆਨੀ ਰਾਤ ਕਰੀਬ ਇਕ ਵਜੇ ਬਦਮਾਸ਼ ਵਿਕਾਸ ਦੁਬੇ ਨੂੰ ਫੜਨ ਗਏ ਪੁਲਸ ਦਲ 'ਤੇ ਉਸ ਦੇ ਗੁਰਗਿਆਂ ਨੇ ਤਾਬੜਤੋੜ ਗੋਲੀਆਂ ਚੱਲਾ ਕੇ ਪੁਲਸ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ, ਤਿੰਨ ਦਰੋਗਾ ਅਤੇ ਚਾਰ ਸਿਪਾਹੀਆਂ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਅੱਜ ਸਵੇਰੇ ਵਿਕਾਸ ਦੁਬੇ ਦਾ ਸੱਜਾ ਹੱਥ ਮੰਨੇ ਜਾਂਦੇ ਅਮਰ ਦੁਬੇ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ ਹੈ। ਇਸ ਤੋਂ ਬਾਅਦ ਪੁਲਸ ਨੇ ਵਿਕਾਸ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਨਾਂ ਸ਼ਿਆਮ ਵਾਜਪੇਈ ਹੈ।
8 ਪੁਲਸ ਵਾਲਿਆਂ ਦੇ ਕਾਤਲ ਵਿਕਾਸ ਦੁਬੇ 'ਤੇ ਹੁਣ 5 ਲੱਖ ਦਾ ਇਨਾਮ
NEXT STORY