ਹਰਿਆਣਾ- ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਜਨਰਲ ਸਕੱਤਰ ਅਭੈ ਚੌਟਾਲਾ ਨੇ ਦੋਸ਼ ਲਗਾਇਆ ਹੈ ਕਿ ਕਰਨਾਲ ’ਚ ਅੱਜ ਦੀ ਕਿਸਾਨ ਮਹਾਪੰਚਾਇਤ ਰੋਕਣ ਲਈ ਜਗ੍ਹਾ-ਜਗ੍ਹਾ ’ਤੇ ਸੁਰੱਖਿਆ ਫ਼ੋਰਸਾਂ ਦੀ ਤਾਇਨਾਤ ਕਰ ਕੇ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਕੇ ਪ੍ਰਦੇਸ਼ ਸਰਕਾਰ ਨੇ ਕਰਨਾਲ ਨੂੰ ਕਸ਼ਮੀਰ ਬਣਾ ਦਿੱਤਾ, ਜੋ ਤਾਨਾਸ਼ਾਹੀ ਹੈ। ਉਨ੍ਹਾਂ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਪੀਲ ’ਤੇ ਇਹ ਮਹਾਪੰਚਾਇਤ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਬਸਤਾੜਾ ਟੋਲ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ 28 ਅਗਸਤ ਨੂੰ ਪੁਲਸ ਲਾਠੀਚਾਰਜ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਮਾਰੇ ਗਏ ਕਿਸਾਨ ਸੁਸ਼ੀਲ ਕਾਜਲ ਨੂੰ ਨਿਆਂ ਦਿਵਾਉਣ ਲਈ ਬੁਲਾਈ ਗਈ ਸੀ।
ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ਵੱਲ ਕੂਚ ਦੌਰਾਨ ਕਿਸਾਨਾਂ ਨੇ ਤੋੜੀ ਸੁਰੱਖਿਆ ਦੀ ਦੂਜੀ ਲੇਅਰ, ਗ੍ਰਿਫ਼ਤਾਰੀਆਂ ਸ਼ੁਰੂ
ਚੌਟਾਲਾ ਨੇ ਦੋਸ਼ ਲਗਾਇਆ ਕਿ ਮਨੋਹਰ ਲਾਲ ਖੱਟੜ ਸਰਕਾਰ ਨੇ ਮਹਾਪੰਚਾਇਤ ਨੂੰ ਰੋਕਣ ਲਈ ਜਗ੍ਹਾ-ਜਗ੍ਹਾ ਪੁਲਸ ਅਤੇ ਸੁਰੱਖਿਆ ਫ਼ੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ, ਕਰਨਾਲ ਸਮੇਤ ਕੁਰੂਕੁਸ਼ੇਤਰ, ਕੈਥਲ, ਪਾਨੀਪਤ ਅਤੇ ਜੀਂਦ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ 24 ਘੰਟਿਆਂ ਲਈ ਬੰਦ ਰੱਖੀਆਂ, ਰੇਤ ਨਾਲ ਭਰੇ ਟਰੱਕਾਂ ਨੂੰ ਖੜ੍ਹੇ ਕਰ ਕੇ ਰਸਤੇ ਬਲਾਕ ਕੀਤੇ ਗਏ, ਧਾਰਾ 144 ਲਗਾ ਕੇ ਸ਼ਹਿਰ ’ਚ ਪ੍ਰਵੇਸ਼ ’ਤੇ ਪਾਬੰਦੀ ਲਗਾ ਦਿੱਤੀ ਅਤੇ ਕਰਨਾਲ ਨੂੰ ਕਸ਼ਮੀਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਪ੍ਰਦੇਸ਼ ’ਚ ਤਾਨਾਸ਼ਾਹੀ ਸ਼ਾਸਨ ਚਲਾਉਣਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਿਛਲੇ 9 ਮਹੀਨਿਆਂ ’ਚ ਕਿਸਾਨ ਅੰਦੋਲਨ ਦੌਰਾਨ ਭਾਜਪਾ ਸਰਕਾਰ ਨੇ ਹਰਿਆਣਾ ’ਚ ਸਭ ਤੋਂ ਵੱਧ ਵਾਰ ਧਾਰਾ 144 ਲਗਾਈ ਗਈ ਹੈ।
ਇਹ ਵੀ ਪੜ੍ਹੋ : ਕਰਨਾਲ ਮਹਾਪੰਚਾਇਤ: ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਟੁੱਟੀ, ਨਹੀਂ ਨਿਕਲਿਆ ਕੋਈ ਹੱਲ
ਕਰਨਾਲ: ਕਿਸਾਨਾਂ ਦਾ ਸਕੱਤਰੇਤ ਕੂਚ, ਰਾਕੇਸ਼ ਟਿਕੈਤ ਸਣੇ ਕਈ ਆਗੂਆਂ ਨੂੰ ਪੁਲਸ ਨੇ ਹਿਰਾਸਤ ’ਚ ਲਿਆ
NEXT STORY