ਮੈਂਗਲੁਰੂ- ਕਰਨਾਟਕ ਦੇ ਮੈਂਗਲੁਰੂ 'ਚ ਮਸਜਿਦ 'ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਸ ਨੇ ਹਿੰਦੂ ਭਾਈਚਾਰੇ ਦੇ 5 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਥਰਾਅ ਮੈਂਗਲੁਰੂ ਦੇ ਬਾਹਰੀ ਇਲਾਕੇ ਵਿਚ ਕਟੀਪੱਲਾ 3 ਬਲਾਕ ਦੀ ਬਦਰੀਆ ਮਸਜਿਦ 'ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਥਰਾਅ ਕਰਨ ਵਾਲੇ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਇਸ ਹਮਲੇ ਕਾਰਨ ਮਸਜਿਦ ਦੀਆਂ ਖਿੜਕੀਆਂ ਦੇ ਕੱਚ ਟੁੱਟ ਗਏ।
ਪੁਲਸ ਮੁਤਾਬਕ ਘਟਨਾ ਮਗਰੋਂ ਮੈਂਗਲੁਰੂ ਦੇ ਬਾਹਰੀ ਇਲਾਕੇ ਸੁਰਥਕਲ ਕੋਲ ਕਟੀਪੱਲਾ ਵਿਚ ਰਾਤ ਨੂੰ ਲੋਕ ਇਕੱਠੇ ਹੋਏ, ਜਿਸ ਤੋਂ ਬਾਅਦ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਪੁਲਸ ਨੂੰ ਤਾਇਨਾਤ ਕੀਤਾ ਗਿਆ। ਘਟਨਾ ਐਤਵਾਰ ਰਾਤ ਕਰੀਬ 10.30 ਵਜੇ ਵਾਪਰੀ। ਦੋ ਬਾਈਕ 'ਤੇ 4 ਬਦਮਾਸ਼ ਆਏ ਅਤੇ ਮਸਜਿਦ 'ਤੇ ਪਥਰਾਅ ਕੀਤਾ।
ਮੈਂਗਲੁਰੂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਘਟਨਾ ਵਿਚ VHP ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ। ਘਟਨਾ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਜ਼ਿਆਦਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ। ਸਥਿਤੀ ਸ਼ਾਂਤੀਪੂਰਨ ਅਤੇ ਕੰਟਰੋਲ ਵਿਚ ਹੈ। ਇਸ ਘਟਨਾ ਮਗਰੋਂ ਮਾਹੌਲ ਨੂੰ ਵਿਗਾੜਨ ਤੋਂ ਰੋਕਣ ਲਈ ਪੁਲਸ ਵਾਧੂ ਚੌਕਸੀ ਵਰਤ ਰਹੀ ਹੈ।
90 ਹਜ਼ਾਰ ਤੋਂ ਪਾਰ ਪਹੁੰਚੀ ਚਾਂਦੀ, ਸੋਨੇ ਦੀ ਕੀਮਤ ਵੀ ਚੜ੍ਹੀ, ਜਾਣੋ ਅੱਜ ਕਿੰਨੇ ਰਹੇ ਭਾਅ
NEXT STORY