ਨੈਸ਼ਨਲ ਡੈਸਕ— ਕਰਨਾਟਕ ਚੋਣਾਂ ਨੇੜੇ ਆਉਂਦੇ ਹੀ ਭਾਜਪਾ ਅਤੇ ਕਾਂਗਰਸ ਵਿਚਕਾਰ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਬਾਅਦ ਹੁਣ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਅਤੇ ਰਾਜ ਦੇ ਮੁੱਖਮੰਤਰੀ ਸਿੱਧਰਮਈਆ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਰਨਾਟਕ ਸਰਕਾਰ ਵੋਟ ਬੈਂਕ ਦੀ ਰਾਜਨੀਤੀ ਲਈ ਸੁਲਤਾਨਾਂ ਦੀ ਜਯੰਤੀ ਮਨਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ 'ਚ ਭਾਜਪਾ ਦੀ ਲਹਿਰ ਨਹੀਂ ਸਗੋਂ ਉਸ ਦੀ ਸੁਨਾਮੀ ਆਵੇਗੀ।
ਕਰਨਾਟਕ ਦੇ ਯੱਲਮਾ 'ਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਯੇਦਿਯੁਰੱਪਾ ਜੀ ਦੀ ਸਰਕਾਰ ਬਣਵਾਓ, ਅਸੀਂ ਮਹਾਦੇਈ ਮਸਲੇ ਨੂੰ 6 ਮਹੀਨੇ 'ਚ ਸੁਲਝਾ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਇੱਥੇ ਸਿੱਧਰਮਈਆ ਟੀਪੂ-ਟੀਪੂ ਕਰ ਰਹੇ ਹਨ ਅਤੇ ਉਥੇ ਪਾਕਿਸਤਾਨ ਸਰਕਾਰ ਟੀਪੂ-ਟੀਪੂ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਲਈ ਕਰਨਾਟਕ ਸਰਕਾਰ ਸੁਲਤਾਨਾਂ ਦੀ ਜਯੰਤੀ ਮਨਾਉਂਦੀ ਹੈ। ਕਾਂਗਰਸ ਨੇ ਸਮਾਜ ਨੂੰ ਵੰਡਣ ਦੀ ਯੋਜਨਾ ਰੱਚਦੇ ਹੋਏ ਇਤਿਹਾਸ ਨਾਲ ਛੇੜਛਾੜ ਕੀਤੀ ਹੈ। ਉਨ੍ਹਾਂ ਨੇ ਮੁੱਖਮੰਤਰੀ ਨੂੰ ਕਿਸਾਨਾਂ ਦਾ ਵਿਰੋਧੀ ਕਰਾਰ ਦਿੱਤਾ ਹੈ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਕਰਨਾਟਕ 'ਚ ਸਿੱਧਰਮਈਆ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮੋਦੀ ਜੀ ਨੇ ਜੋ ਪੈਸਾ ਕਰਨਾਟਕ ਵਿਕਾਸ ਲਈ ਭੇਜਿਆ ਉਹ ਸੀ.ਐਮ ਨੇ ਭ੍ਰਿਸ਼ਟਾਚਾਰ 'ਤੇ ਲਗਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਤੈਅ ਕੀਤਾ ਹੈ ਕਿ ਸਾਡੀ ਸਰਕਾਰ ਬਣਦੇ ਹੀ ਅਗਲੇ 10 ਦਿਨ 'ਚ ਕਿਸਾਨਾਂ ਦਾ 1 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲੇ ਪੀ.ਐਮ ਨੇ ਇਕ ਜਨਸਭਾ 'ਚ ਕਿਹਾ ਕਿ ਕਾਂਗਰਸ ਅਜਿਹੀ ਪਾਰਟੀ ਹੈ, ਜਿਸ ਨੂੰ ਵੋਟ ਬੈਂਕ ਦੇ ਲਈ ਇਤਿਹਾਸ ਅਤੇ ਭਾਵਨਾਵਾਂ ਨੂੰ ਬਦਲਣ ਦੀ ਆਦਤ ਹੋ ਗਈ ਹੈ। ਵੀਰਾਂ ਨੂੰ ਭੁੱਲ ਕੇ ਉਹ ਸੁਲਤਾਨਾਂ ਦੀ ਜਯੰਤੀ ਮਨਾਉਣ ਲੱਗੇ ਹਨ।
ਟਰੱਕ ਦੀ ਜ਼ੋਰਦਾਰ ਟੱਕਰ ਨਾਲ ਬੱਸ ਦੇ ਉਡੇ ਪਰਖੱਚੇ, 3 ਦੀ ਮੌਤ
NEXT STORY