ਕਾਸਰਗੋਡ (ਕੇਰਲ)— ਕੋਵਿਡ-19 ਦੇ ਕੇਸਾਂ ’ਚ ਵਾਧੇ ਨੂੰ ਵੇਖਦਿਆਂ ਕਰਨਾਟਕ ਸਰਕਾਰ ਵਲੋਂ ਕੇਰਲ ਤੋਂ ਆਉਣ-ਜਾਣ ਵਾਲੇ ਯਾਤਰੀਆਂ ’ਤੇ ਸਖ਼ਤੀ ਵਧਾ ਦਿੱਤੀ ਹੈ। ਸਰਕਾਰ ਵਲੋਂ ਸਖ਼ਤੀ ਵਧਾਉਣ ਨਾਲ ਮੰਗਲੁਰੂ ਅਤੇ ਦੱਖਣੀ ਕੰਨੜ ਦੇ ਵੱਖ-ਵੱਖ ਖੇਤਰਾਂ ’ਚ ਜਾਣ ਵਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਇਕ ਵਾਰ ਮੁੜ ਤੋਂ ਵਧ ਗਈਆਂ ਹਨ। ਨੈਸ਼ਨਲ ਹਾਈਵੇਅ ਸਮੇਤ ਕਈ ਸੜਕਾਂ ਨੂੰ ਸੀਲ ਕੀਤੇ ਜਾਣ ਕਾਰਨ ਸਰਹੱਦੀ ਖੇਤਰਾਂ ’ਚ ਸਵੇਰ ਤੋਂ ਹੀ ਵਾਹਨਾਂ ਦੀ ਲੰਬੀਆਂ ਲਾਈਆਂ ਵੇਖੀਆਂ ਗਈਆਂ। ਕੋਵਿਡ-19 ਲਾਗ ਨਾ ਹੋਣ ਦਾ ਸਰਟੀਫ਼ਿਕੇਟ ਰੱਖਣ ਵਾਲੇ ਲੋਕਾਂ ਨੂੰ ਹੀ ਐਂਟਰੀ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ 4 ਸੜਕਾਂ ਨੂੰ ਛੱਡ ਕੇ ਦੱਖਣੀ ਕੰਨੜ ਪ੍ਰਸ਼ਾਸਨ ਨੇ ਸਾਰੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕੋਵਿਡ-19 ਟੀਕਾਕਰਨ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਤੀਜੇ ਨੰਬਰ ’ਤੇ: ਸਿਹਤ ਮੰਤਰਾਲਾ
ਸਰਹੱਦ ’ਤੇ ਤਾਇਨਾਤ ਕਰਨਾਟਕ ਦੇ ਅਧਿਕਾਰੀਆਂ ਮੁਤਾਬਕ ਜੋ ਲੋਕ ਸੂਬੇ ਵਿਚ ਦਾਖ਼ਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਤੱਕ ਦੀ ਆਰ. ਟੀ-ਪੀ. ਸੀ. ਆਰ. ਜਾਂਚ ਦਾ ਸਰਟੀਫ਼ਿਕੇਟ ਵਿਖਾਉਣਾ ਹੋਵੇਗਾ। ਸਰਹੱਦਾਂ ’ਤੇ ਤਾਇਨਾਤ ਸਿਹਤ ਅਤੇ ਪੁਲਸ ਕਰਮੀ ਸਰਟੀਫ਼ਿਕੇਟ ਨੂੰ ਵੇਖਣ ਮਗਰੋਂ ਹੀ ਲੋਕਾਂ ਨੂੰ ਕਰਨਾਟਕ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਰਹੇ ਹਨ।
ਇਹ ਵੀ ਪੜ੍ਹੋ : ਦੇਸ਼ 'ਚ ਇਕ ਕਰੋੜ ਤੋਂ ਵੱਧ ਲੋਕਾਂ ਨੂੰ ਲੱਗਾ ਕੋਰੋਨਾ ਟੀਕਾ
ਕੇਰਲ ਦੇ ਉੱਤਰੀ ਹਿੱਸੇ ਵਿਚ ਸਥਿਤ ਕਾਸਰਗੋਡ ਅਤੇ ਆਲੇ-ਦੁਆਲੇ ਦੇ ਲੋਕ ਦਹਾਕਿਆਂ ਤੋਂ ਇਲਾਜ ਲਈ ਕਰਨਾਟਕ ਦੇ ਮੰਗਲੁਰੂ ਜਾਂਦੇ ਰਹੇ ਹਨ। ਕਾਸਰਗੋਡ ਦੇ ਵੱਖ-ਵੱਖ ਇਲਾਕਿਆਂ ਤੋਂ ਮੰਗਲੁਰੂ ਦੀ ਦੂਰੀ 10 ਤੋਂ 50 ਕਿਲੋਮੀਟਰ ਪੈਂਦੀ ਹੈ, ਉੱਥੇ ਨੇੜੇ ਵੱਡਾ ਹਸਪਤਾਲ ਕੰਨੂਰ ਵਿਚ ਹੈ, ਜੋ ਕਿ 100 ਕਿਲੋਮੀਟਰ ਦੂਰ ਹੈ। ਤਾਲਾਬੰਦੀ ਦੇ ਸ਼ੁਰੂਆਤੀ ਦਿਨਾਂ ਵਿਚ ਕਰਨਾਟਕ ਦੇ ਅਧਿਕਾਰੀਆਂ ਵਲੋਂ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੇ ਜਾਣ ਕਾਰਨ ਕਾਸਰਗੋਡ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਹੋਈਆਂ ਸਨ।
ਇਹ ਵੀ ਪੜ੍ਹੋ : ਕੋਰੋਨਾ ਦਾ ਮੁੜ ਵਧਿਆ ਖ਼ਤਰਾ; ਅਸਾਮ ਦਾ ਸਕੂਲ 7 ਦਿਨਾਂ ਲਈ ਸੀਲ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਮੁੜ ਚੁਣੀ ਗਈ PDP ਪ੍ਰਧਾਨ
NEXT STORY