ਬੰਗਲੁਰੂ, (ਭਾਸ਼ਾ)- ਕਰਨਾਟਕ ਵਿਧਾਨ ਸਭਾ ਨੇ ਵਿਰੋਧੀ ਧਿਰ ਭਾਜਪਾ ਦੇ ਮੈਂਬਰਾਂ ਵੱਲੋਂ ਵਾਕਆਊਟ ਦੌਰਾਨ ਕੇਂਦਰ ਦੇ ਵਕਫ਼ ਸੋਧ ਬਿੱਲ ਵਿਰੁੱਧ ਮਤਾ ਬੁੱਧਵਾਰ ਪਾਸ ਕਰ ਦਿੱਤਾ। ਇਹ ਮਤਾ ਕਾਨੂੰਨ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਐੱਚ. ਕੇ. ਪਾਟਿਲ ਵੱਲੋਂ ਪੇਸ਼ ਕੀਤਾ ਗਿਆ ਸੀ।
ਵਿਧਾਨ ਸਭਾ ’ਚ ਮਤਾ ਪੜ੍ਹਦੇ ਹੋਏ ਪਾਟਿਲ ਨੇ ਕਿਹਾ ਕਿ ਇਹ ਹਾਊਸ ਸਰਬਸੰਮਤੀ ਨਾਲ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਵਕਫ਼ (ਸੋਧ) ਬਿੱਲ, 2024 ਜਿਸ ’ਚ ਸੰਵਿਧਾਨ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੇ ਉਪਬੰਧ ਹਨ, ਨੂੰ ਤੁਰੰਤ ਵਾਪਸ ਲੈ ਕੇ ਦੇਸ਼ ਦੀ ਸਰਬਸੰਮਤੀ ਵਾਲੀ ਰਾਏ ਦਾ ਸਤਿਕਾਰ ਕਰੇ।
ਭਾਜਪਾ ਵਿਧਾਇਕਾਂ ਨੇ ਬਿੱਲ ਦਾ ਵਿਰੋਧ ਕੀਤਾ ਅਤੇ ਇਸ ਨੂੰ 'ਤੁਸ਼ਟੀਕਰਨ ਦੀ ਸਿਖਰ' ਕਿਹਾ। ਇੱਕ ਭਾਜਪਾ ਵਿਧਾਇਕ ਨੇ ਕਿਹਾ ਕਿ ਅਸੀਂ ਇਸ ਪ੍ਰਸਤਾਵ ਦਾ ਵਿਰੋਧ ਕਰਦੇ ਹਾਂ। ਇਹ ਸਰਕਾਰ ਪਾਕਿਸਤਾਨ ਦੇ ਹੱਕ ’ਚ ਹੈ।
ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਨੇ ਸੱਤਾਧਾਰੀ ਕਾਂਗਰਸ ’ਤੇ ਉਨ੍ਹਾਂ ਕਿਸਾਨਾਂ ਦੇ ਦੁੱਖਾਂ ਪ੍ਰਤੀ ਅੱਖਾਂ ਮੀਟਣ ਦਾ ਦੋਸ਼ ਲਾਇਆ ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ਵਕਫ਼ ਬੋਰਡ ਦੇ ਹੱਕ ’ਚ ਬਦਲੇ ਗਏ ਸਨ।
ਕੀ ਦਿੱਲੀ ਦੇ ਉਪ ਰਾਜਪਾਲ ਸਕਸੈਨਾ ਨੂੰ ਤਰੱਕੀ ਮਿਲੇਗੀ!
NEXT STORY