ਨਵੀਂ ਦਿੱਲੀ— ਕਾਂਗਰਸ ਨੇਤਾ ਅਤੇ ਕੁਮਾਰ ਸਵਾਮੀ ਸਰਕਾਰ 'ਚ ਮੰਤਰੀ ਡੀ.ਕੇ.ਸ਼ਿਵਕੁਮਾਰ ਦੀਆਂ ਮੁਸ਼ਕਲਾਂ ਵਧਦੀਆਂ ਦਿੱਸ ਰਹੀਆਂ ਹਨ। ਈ.ਡੀ.ਨੇ ਡੀ.ਕੇ.ਸ਼ਿਵਕੁਮਾਰ ਅਤੇ ਉਨ੍ਹਾਂ ਦੇ 3 ਸਾਥੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਈ.ਡੀ. ਦਾ ਦੋਸ਼ ਹੈ ਕਿ ਇਹ ਡੀ.ਕੇ. ਸ਼ਿਵਕੁਮਾਰ ਕਾਲਾਧਾਨ ਦਿੱਲੀ ਦੇ ਫਲੈਟਾਂ 'ਚ ਰੱਖਦੇ ਸਨ। ਪਿਛਲੇ ਦਿਨੋਂ ਆਮਦਨ ਵਿਭਾਗ ਨੇ ਦਿੱਲੀ ਸਥਿਤ ਇਨ੍ਹਾਂ ਦੇ ਫਲੈਟ ਤੋਂ 8 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਬਰਾਮਦ ਕੀਤੀ ਸੀ। ਉਨ੍ਹਾਂ ਦੇ ਸਾਥੀਆਂ ਤੇ ਦੋਸ਼ ਹੈ ਕਿ ਡੀ.ਕੇ.ਸ਼ਿਵਕੁਮਾਰ ਦੇ ਨਿਰਦੇਸ਼ 'ਤੇ ਇਹ ਉਨ੍ਹਾਂ ਦੇ ਪੈਸਿਆਂ ਨੂੰ ਇੱਧਰ-ਉਧਰ ਭੇਜਦੇ ਸਨ। ਈ.ਡੀ. ਨੇ ਆਮਦਨ ਟੈਕਸ ਵਿਭਾਗ ਦੀ ਜਾਂਚ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਡੀ.ਕੇ.ਸ਼ਿਵਕੁਮਾਰ ਕਰਨਾਟਕ ਕਾਂਗਰਸ ਦੇ ਵੱਡੇ ਨੇਤਾ ਹਨ ਅਤੇ ਕਰਨਾਟਕ 'ਚ ਕਾਂਗਰਸ ਦੇ ਚਾਣਕਿਆ ਮੰਨੇ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਡੀ.ਕੇ.ਸ਼ਿਵਕੁਮਾਰ ਕਾਰਨ ਕਰਨਾਟਕ 'ਚ ਭਾਜਪਾ ਦੀ ਯੇਦੀਯੁਰੱਪਾ ਸਰਕਾਰ ਸਿਰਫ ਢਾਈ ਦਿਨ 'ਚ ਹੀ ਡਿੱਗ ਗਈ। ਯੇਦੀਯੁਰੱਪਾ ਨੂੰ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇਣਾ ਪੈ ਗਿਆ।
ਗ੍ਰੈਜੂਏਟ ਪਾਸ ਤੋਂ ਜ਼ਿਆਦਾ ਕਮਾ ਰਹੇ ਹਨ ਅਨਪੜ੍ਹ ਵਿਧਾਇਕ
NEXT STORY