ਵਿਜੇਪੁਰਾ— ਕਰਨਾਟਕ ਦੇ ਵਿਜੇਪੁਰਾ ਜ਼ਿਲੇ ਦੇ ਸਿੰਧਗੀ ਤਾਲੁਕ 'ਚ ਚਿੱਕਾਸਿੰਗਗੀ ਪਿੰਡ ਕੋਲ ਸ਼ੁੱਕਰਵਾਰ ਦੀ ਸਵੇਰ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਅਨੁਸਾਰ ਇਹ ਸਾਰੇ ਲੋਕ ਗੋਆ ਦੌਰੇ ਤੋਂ ਬਾਅਦ ਕਲਬੁਰਗੀ ਜ਼ਿਲੇ ਦੇ ਆਪਣੇ ਪਿੰਡ ਚਿੱਤਰਕੂਟ ਵਾਪਸ ਆ ਰਹੇ ਸਨ। ਹਾਦਸੇ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋਏ ਗਏ, ਜਿਨ੍ਹਾਂ 'ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਸਾਗਰ (25), ਚਾਂਦਬਾਸ਼ਾ (26), ਅਜੀਮ (26), ਅੰਬਰੀਸ਼ (28), ਸ਼ਕੀਰਾ ਕੇ.ਕੇ. (25), ਗੁਰੂ (32), ਸ਼੍ਰੀਨਾਥ (30), ਯੁਨੁਸ (27) ਅਤੇ ਮੰਗਸੁਬ ਦੇ ਰੂਪ 'ਚ ਹੋਈ ਹੈ। ਸੂਤਰਾਂ ਅਨੁਸਾਰ ਇਹ ਹਾਦਸਾ ਰਾਸ਼ਟਰੀ ਰਾਜਮਾਰਗ 218 'ਤੇ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦਾ ਵਾਹਨ ਉਲਟ ਦਿਸ਼ਾ ਤੋਂ ਆ ਰਹੇ ਇਕ ਕਰੂਜਰ ਵਾਹਨ ਨਾਲ ਟਕਰਾ ਗਿਆ। ਸੂਤਰਾਂ ਅਨੁਸਾਰ ਪੁਲਸ ਕਮਿਸ਼ਨਰ ਪ੍ਰਕਾਸ਼ ਨਿਕੱਮ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।
ਗੌਤਮ ਗੰਭੀਰ ਹੋਏ ਬੀ.ਜੇ.ਪੀ. 'ਚ ਸ਼ਾਮਲ, 'ਨਵੀਂ ਦਿੱਲੀ' ਤੋਂ ਲੜ ਸਕਦੇ ਹਨ ਲੋਕ ਸਭਾ ਚੋਣ
NEXT STORY