ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬਟਮਾਲੂ ਖੇਤਰ ਦੇ ਵਾਸੀ ਅਤੇ ਟਰੈਕਿੰਗ ਸਮੂਹ ਪਾਥਫਾਇੰਡਰ ਦੇ ਮੁਖੀ ਤਨਵੀਰ ਖਾਨ ਨੇ ਹੁਣ ਤੱਕ ਹਿਮਾਲਿਆ ਖੇਤਰ 'ਚ ਕਰੀਬ 200 ਸੁੰਦਰ ਅਲਪਾਈਨ ਝੀਲਾਂ ਦੀ ਯਾਤਰਾ ਕਰ ਕੇ ਰਿਕਾਰਡ ਬਣਾਇਆ ਹੈ। ਸ਼੍ਰੀ ਖਾਨ ਨੇ ਕਿਹਾ,''ਹਰੇਕ ਵਿਅਕਤੀ ਦੀ ਖੁਸ਼ੀ ਦਾ ਟੀਚਾ ਵੱਖ ਹੁੰਦਾ ਹੈ। ਉਹੀ ਮੇਰਾ ਹੈ ਮੈਨੂੰ ਪਹਾੜਾਂ 'ਚ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ।'' ਉਨ੍ਹਾਂ ਕਿਹਾ ਕਿ ਸਾਲ 2014 'ਚ ਪਹਾੜਾਂ ਦੀ ਯਾਤਰਾ ਲਈ ਜੰਮੂ ਕਸ਼ਮੀਰ ਮਾਊਂਟੇਨਿਅਰਿੰਗ ਐਂਡ ਹਾਈਕਿੰਗ ਕਲੱਬ (ਜੇ.ਕੇ.ਐੱਮ.ਐੱਚ.ਸੀ.) 'ਚ ਸ਼ਾਮਲ ਹੋਏ। ਲਗਭਗ 2 ਸਾਲਾਂ ਤੱਕ ਕਲੱਬ ਦਾ ਮੈਂਬਰ ਬਣਨ ਤੋਂ ਬਾਅਦ ਇਕੱਠੇ ਕਈ ਝੀਲਾਂ ਦੀ ਯਾਤਰਾ ਕੀਤੀ।
ਇਹ ਵੀ ਪੜ੍ਹੋ : ਮਿਹਨਤ 'ਤੇ ਫਿਰ ਗਿਆ ਪਾਣੀ, 125 ਫੁੱਟ ਦਾ ਰਾਵਣ ਡਿੱਗਿਆ, 12 ਲੱਖ ਰੁਪਏ 'ਚ ਹੋਇਆ ਸੀ ਤਿਆਰ
ਸ਼੍ਰੀ ਖਾਨ ਦੇ ਸਹਿ-ਟ੍ਰੈਕਰ ਜਲਾਲ ਬਾਬਾ ਨੇ ਕਿਹਾ ਕਿ ਸਰਦੀਆਂ 'ਚ ਬਰਫ਼ੀਲੇ ਦ੍ਰਿਸ਼ਾਂ 'ਚ ਟਰੈਕਿੰਗ ਦਾ ਉਨ੍ਹਾਂ ਦਾ ਨਵਾਂ ਮਨੋਰੰਜਨ ਬਣ ਗਿਆ। ਕਰੀਬ 200 ਅਲਪਾਈਨ ਝੀਲਾਂ ਨੂੰ ਪੂਰਾ ਕਰਨ ਦੀ ਉਨ੍ਹਾਂ ਦੀ ਯਾਤਰਾ ਸਾਹਸਿਕ ਕੰਮ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਮਰਪਣ ਦਾ ਪ੍ਰਮਾਣ ਹੈ। ਉਨ੍ਹਾਂ ਦੇ ਇਕ ਹੋਰ ਸਹਿ-ਟ੍ਰੈਕਰ ਸ਼ਾਰਿਕ ਮਸੂਦੀ ਨੇ ਕਿਹਾ,''ਜੰਮੂ ਕਸ਼ਮੀਰ 'ਚ ਕਰੀਬ 200 ਅਲਪਾਈਨ ਝੀਲਾਂ ਦੀ ਖੋਜ ਅਵਿਸ਼ਵਾਸਯੋਗ ਉਪਲੱਬਧੀ ਹੈ। ਇਹ ਸਾਡੇ ਲਈ ਆਪਣੇ ਸੁਫ਼ਨਿਆਂ ਨੂੰ ਅੱਗੇ ਵਧਾਉਣ ਅਤੇ ਆਪਣੇ ਟੀਚਿਆਂ ਨੂੰ ਕਦੇ ਨਾ ਛੱਡਣ ਦੀ ਪ੍ਰੇਰਨਾ ਦਿੰਦਾ ਹੈ।''
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੀ ਆਬੋ-ਹਵਾ 'ਬਹੁਤ ਖ਼ਰਾਬ', ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੱਦੀ ਮੀਟਿੰਗ
NEXT STORY