ਸ਼੍ਰੀਨਗਰ- ਕਸ਼ਮੀਰ ਘਾਟੀ 'ਚ ਐੱਸ.ਕੇ. ਮੈਡੀਕਲ ਵਿਗਿਆਨ ਸੰਸਥਾ (ਐੱਸ.ਕੇ.ਆਈ.ਐੱਮ.ਐੱਸ.) 'ਚ ਇਕ ਸੀਨੀਅਰ ਡਾਕਟਰ ਮੁਹੰਮਦ ਅਸ਼ਰਫ਼ ਮੀਰ ਦੀ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਕਾਰਨ ਮੌਤ ਹੋ ਗਈ। ਘਾਟੀ 'ਚ 15 ਦਿਨਾਂ ਦੇ ਅੰਦਰ ਕੋਰੋਨਾ ਇਨਫੈਕਸ਼ਨ ਨਾਲ ਕਿਸੇ ਡਾਕਟਰ ਦੀ ਇਹ ਦੂਜੀ ਮੌਤ ਹੈ ਅਤੇ ਇਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 430 ਹੋ ਗਈ ਹੈ। ਇਸ ਸਾਲ ਮਾਰਚ ਤੋਂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਸਮੇਤ ਕਈ ਕੋਰੋਨਾ ਯੋਧੇ ਇਸ ਵਾਇਰਸ ਨਾਲ ਇਨਫੈਕਟਡ ਹੋ ਚੁਕੇ ਹਨ। ਡਾਕਟਰ ਐਸੋਸੀਏਸ਼ਨ ਕਸ਼ਮੀਰ (ਡੀ.ਏ.ਕੇ.) ਨੇ ਡਾ. ਮੁਹੰਮਦ ਅਸ਼ਰਫ਼ ਮੀਰ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ ਡਾਕਟਰਾਂ ਨੂੰ ਆਪਣੀ ਸੁਰੱਖਿਆ 'ਚ ਕੋਈ ਲਾਪਰਵਾਹੀ ਨਹੀਂ ਵਰਤਣ ਦੀ ਅਪੀਲ ਕੀਤੀ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 45 ਸਾਲਾ ਡਾਕਟਰ ਦੀ ਕੋਰੋਨਾ ਪ੍ਰੀਖਣ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਐੱਸ.ਕੇ.ਆਈ.ਐੱਮ.ਐੱਸ. ਸੌਰਾ 'ਚ ਦਾਖ਼ਲ ਕੀਤਾ ਗਿਆ ਸੀ। ਡਾਕਟਰ ਦੀ ਐਤਵਾਰ ਸਵੇਰੇ 6.50 ਵਜੇ ਮੌਤ ਹੋ ਗਈ, ਉਹ ਪੁਲਵਾਮਾ ਦੇ ਜ਼ਿਲ੍ਹਾ ਹਸਪਤਾਲ 'ਚ ਸੀਨੀਅਰ ਮੈਡੀਕਲ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਸਨ। ਡੀ.ਏ.ਕੇ. ਪ੍ਰਧਾਨ ਡਾ. ਨਿਸਾਰ-ਉਲ-ਹਸਨ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ।
PM ਮੋਦੀ ਦੀ ਇਤਰਾਜ਼ਯੋਗ ਤਸਵੀਰ ਟਵੀਟ ਕਰ ਕਸੂਤੇ ਫਸੇ ਕਾਂਗਰਸੀ ਵਿਧਾਇਕ
NEXT STORY