ਸ਼੍ਰੀਨਗਰ (ਭਾਸ਼ਾ)- ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਬਸ਼ੀਰ ਅਹਿਮਦ ਪੀਰ ਦਾ ਪਾਕਿਸਤਾਨ ਦੇ ਰਾਵਲਪਿੰਡੀ 'ਚ ਅਣਜਾਣ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਖੁਫ਼ੀਆ ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦਾ ਰਹਿਣ ਵਾਲਾ ਬਸ਼ੀਰ 15 ਸਾਲਾਂ ਤੋਂ ਵੱਧ ਸਮੇਂ ਤੋਂ ਪਾਕਿਸਤਾਨ 'ਚ ਰਹਿ ਰਿਹਾ ਸੀ। ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਅਨੁਸਾਰ, ਸੋਮਵਾਰ ਨੂੰ ਰਾਵਲਪਿੰਡੀ 'ਚ ਇਕ ਦੁਕਾਨ ਦੇ ਬਾਹਰ ਬਸ਼ੀਰ ਉਰਫ਼ ਇਮਤਿਆਜ਼ ਆਲਮ ਨੂੰ ਹਮਲਾਵਰਾਂ ਨੇ ਬੇਹੱਦ ਕਰੀਬ ਤੋਂ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : ਅੰਗਰੇਜ਼ਾਂ ਵਲੋਂ ਲਗਾਇਆ ਦਰੱਖਤ ਰਿਕਾਰਡ ਕੀਮਤ 'ਚ ਹੋਇਆ ਨੀਲਾਮ
ਬਸ਼ੀਰ ਕੰਟਰੋਲ ਰੇਖਾ ਰਾਹੀਂ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ 'ਚ ਭੇਜਣ ਦੀਆਂ ਗਤੀਵਿਧੀਆਂ 'ਚ ਸ਼ਾਮਲ ਸੀ। ਅੱਤਵਾਦੀ ਗਤੀਵਿਧੀਆਂ 'ਚ ਭੂਮਿਕਾ ਲਈ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੇ ਅਧੀਨ ਪਿਛਲੇ ਸਾਲ 4 ਅਕਤੂਬਰ ਨੂੰ ਕੇਂਦਰ ਵਲੋਂ ਬਸ਼ੀਰ ਨੂੰ ਅੱਤਵਾਦੀ ਐਲਾਨ ਕੀਤਾ ਗਿਆ ਸੀ। ਨੋਟੀਫਿਕੇਸ਼ਨ ਅਨੁਸਾਰ, ਬਸ਼ੀਰ ਹਿਜ਼ਬੁਲ ਮੁਜਾਹੀਦੀਨ, ਲਸ਼ਕਰ-ਏ-ਤੋਇਬਾ ਅਤੇ ਹੋਰ ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਦੇ ਵਿਸਥਾਰ ਲਈ ਸਾਬਕਾ ਅੱਤਵਾਦੀਆਂ ਅਤੇ ਹੋਰ ਨੂੰ ਇਕਜੁਟ ਕਰਨ ਨੂੰ ਲੈ ਕੇ ਕਈ ਆਨਲਾਈਨ ਪ੍ਰਚਾਰ ਸਮੂਹਾਂ ਨਾਲ ਜੁੜਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੈਂ ਆਪਣੀ ਦਾਦੀ ਦਾ ਲਾਡਲਾ ਸੀ ਤੇ ਪ੍ਰਿਯੰਕਾ ਨਾਨੀ ਦੀ ਪਿਆਰੀ ਸੀ : ਰਾਹੁਲ
NEXT STORY