ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿੱਥੇ ਉਹ ਆਪਣੀ ਦਾਦੀ ਇੰਦਰਾ ਗਾਂਧੀ ਦੇ ਲਾਡਲੇ ਸਨ, ਉਥੇ ਭੈਣ ਪ੍ਰਿਯੰਕਾ ਗਾਂਧੀ ਆਪਣੀ ਨਾਨੀ ਪਾਓਲਾ ਮਾਈਨੋ ਦੀ ਪਿਆਰੀ ਸੀ। ਰਾਹੁਲ ਤੇ ਪ੍ਰਿਯੰਕਾ ਦੀ ਨਾਨੀ ਇਟਲੀ ਦੀ ਨਾਗਰਿਕ ਸੀ, ਜਿਨ੍ਹਾਂ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ। ਇਟਲੀ ਦੀ ਅਖਬਾਰ ‘ਕੋਰੀਏਰੇ ਡੇਲਾ ਸੇਰਾ’ ਨੂੰ ਦਿੱਤੀ ਇੰਟਰਵਿਊ ਵਿੱਚ 52 ਸਾਲਾ ਰਾਹੁਲ ਗਾਂਧੀ ਨੇ ਵਿਆਹ ਨਾਲ ਜੁੜੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕਿਹਾ ਕਿ ਉਹ ਚਾਹੁੰਣਗੇ ਕਿ ਉਨ੍ਹਾਂ ਦੇ ਬੱਚੇ ਹੋਣ।
ਜਦੋਂ ਉਨ੍ਹਾਂ ਕੋਲੋਂ ਅਜੇ ਤੱਕ ਵਿਆਹ ਨਾ ਕਰਵਾਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਜੀਬ ਹੈ... ਮੈਨੂੰ ਨਹੀਂ ਪਤਾ। ਕਈ ਕੰਮ ਕਰਨ ਲਈ ਹਨ ਪਰ ਮੈਂ ਚਾਹਾਂਗਾ ਕਿ ਬੱਚੇ ਹੋਣ।
ਦਾੜ੍ਹੀ ਵਧਾਉਣ ਦੇ ਸੰਦਰਭ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਭਾਰਤ ਜੋੜੋ ਯਾਤਰਾ ਦੌਰਾਨ ਆਪਣੀ ਦਾੜ੍ਹੀ ਨਾ ਕਟਵਾਉਣ ਦਾ ਫੈਸਲਾ ਕੀਤਾ ਸੀ। ਹੁਣ ਮੈਂ ਫੈਸਲਾ ਕਰਨਾ ਹੈ ਕਿ ਦਾੜ੍ਹੀ ਰੱਖਣੀ ਹੈ ਜਾਂ ਨਹੀਂ। ਉਨ੍ਹਾਂ ਅਖਬਾਰ ਨੂੰ ਦੱਸਿਆ ਕਿ ਮੈਂ ਆਪਣੀ ਦਾਦੀ ਦਾ ਲਾਡਲਾ ਸੀ ਤੇ ਮੇਰੀ ਭੈਣ ਨਾਨੀ ਦੀ ਪਿਆਰੀ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਨਾਨੀ 98 ਸਾਲ ਦੀ ਉਮਰ ਤੱਕ ਇਸ ਦੁਨੀਆ ਵਿੱਚ ਰਹੀ । ਮੈਨੂੰ ਉਨ੍ਹਾਂ ਨਾਲ ਬਹੁਤ ਪਿਆਰ ਸੀ। ਮੇਰਾ ਆਪਣੇ ਮਾਮਾ ਵਾਲਟਰ, ਆਪਣੇ ਮਮਰੇ ਭੈਣਾਂ-ਭਰਾਵਾਂ ਅਤੇ ਪੂਰੇ ਪਰਿਵਾਰ ਨਾਲ ਬਹੁਤ ਪਿਆਰ ਹੈ।
ਇੰਟਰਵਿਊ 1 ਫਰਵਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਵੀ ਦੇਸ਼ ਵਿੱਚ ਫਾਸੀਵਾਦ ਉਦੋਂ ਫੈਲਦਾ ਹੈ ਜਦੋਂ ਲੋਕਤੰਤਰੀ ਢਾਂਚੇ ਢਹਿ-ਢੇਰੀ ਹੋਣ ਲੱਗਦੇ ਹਨ ਅਤੇ ਸੰਸਦ ਸਹੀ ਢੰਗ ਨਾਲ ਨਹੀਂ ਚੱਲਦੀ। ਜੇ ਵਿਰੋਧੀ ਧਿਰ ‘ਫਾਸੀਵਾਦ’ ਦਾ ਮੁਕਾਬਲਾ ਕਰਨ ਲਈ ਕੋਈ ਬਦਲਵਾਂ ਤਰੀਕਾ ਪੇਸ਼ ਕਰੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਇਆ ਜਾ ਸਕਦਾ ਹੈ।
ਮਨੀਸ਼ ਸਿਸੋਦੀਆਂ ਦੀਆਂ ਵਧੀਆਂ ਮੁਸ਼ਕਲਾਂ, ਗ੍ਰਹਿ ਮੰਤਰਾਲਾ ਨੇ CBI ਨੂੰ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ
NEXT STORY