ਜੰਮੂ (ਅਮਿਤ)– ਚੇਤ ਨਰਾਤਿਆਂ ਦਾ ਅੱਜ ਯਾਨੀ ਕਿ ਐਤਵਾਰ ਨੂੰ ਦੂਜਾ ਦਿਨ ਹੈ। ਨਰਾਤਿਆਂ ਮੌਕੇ ਸ਼ਰਧਾਲੂ ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਹਾਜ਼ਰੀ ਲਗਵਾ ਰਹੇ ਅਤੇ ਮਾਂ ਦਾ ਆਸ਼ੀਰਵਾਦ ਲੈ ਰਹੇ ਹਨ। ਨਰਾਤਿਆਂ ਮੌਕੇ ਇਸ ਵਾਰ ਵੀ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ ਫੁੱਲਾਂ ਨਾਲ ਬਹੁਤ ਹੀ ਸੰਦਰ ਢੰਗ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਤੇਰਾ ਦੁਆਰ...’, ਦੁਲਹਨ ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਮੰਦਰ, ਵੱਡੀ ਗਿਣਤੀ 'ਚ ਪੁੱਜੇ ਭਗਤ

ਉੱਥੇ ਹੀ ਕਟੜਾ ਤੋਂ ਭਵਨ ਤੱਕ ਵਿਸ਼ੇਸ਼ ਤਰ੍ਹਾਂ ਦੀਆਂ ਲਾਈਟਾਂ ਲਾਈਆਂ ਗਈਆਂ ਹਨ, ਤਾਂ ਕਿ ਯਾਤਰੀਆਂ ਨੂੰ ਮੁਸ਼ਕਲ ਨਾ ਹੋਵੇ। ਯਾਤਰੀਆਂ ਲਈ ਭਵਨ ਅਤੇ ਪੂਰੇ ਰਸਤੇ ’ਚ ਬਿਜਲੀ, ਪਾਣੀ ਅਤੇ ਸਫਾਈ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਰੈਸਟੋਰੈਂਟ ’ਚ ਵਰਤ ਦੀ ਸਮੱਗਰੀ ਵੀ ਉਪਲੱਬਧ ਕਰਵਾਈ ਗਈ ਹੈ। ਸ਼ਰਾਈਨ ਬੋਰਡ ਦੇ ਸੀ. ਈ. ਓ. ਰਮੇਸ਼ ਕੁਮਾਰ ਲਗਾਤਾਰ ਯਾਤਰਾ ਦੀ ਮਾਨੀਟਰਿੰਗ ਕਰ ਰਹੇ ਹਨ।

ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਭਵਨ ’ਚ ਚੇਤ ਨਰਾਤਿਆਂ ਮੌਕੇ ਸ਼ਤਚੰਡੀ ਮਹਾ-ਹਵਨ ਦਾ ਆਯੋਜਨ ਕੀਤਾ ਗਿਆ। ਇਹ ਹਵਨ ਮਹਾਨੌਮੀ ਦੇ ਦਿਨ ਪੂਰਨ ਆਹੂਤੀ ਨਾਲ ਖ਼ਤਮ ਹੋਵੇਗਾ। ਇਸ ਸ਼ਤਚੰਡੀ ਮਹਾ-ਹਵਨ ਦਾ ਸਿੱਧਾ ਪ੍ਰਸਾਰਣ ਰੋਜ਼ਾਨਾ 11.30 ਵਜੇ ਤੋਂ 1.00 ਵਜੇ ਤੱਕ ਨਰਾਤਿਆਂ ਵਿਚ ਵਿਖਾਇਆ ਜਾਵੇਗਾ।
ਇਹ ਵੀ ਪੜ੍ਹੋ- ਨਰਾਤਿਆਂ ਮੌਕੇ ਮਾਤਾ ਚਿੰਤਪੂਰਨੀ ਦਾ ਫੁੱਲਾਂ ਨਾਲ ਸਜਿਆ ਸੁੰਦਰ ਦਰਬਾਰ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਦੱਸ ਦੇਈਏ ਕਿ ਮਾਤਾ ਦੇ ਦਰਬਾਨ ਨਰਾਤਿਆਂ ਮੌਕੇ ਹਰ ਦਿਨ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚੇ ਹਨ ਅਤੇ ਮਾਤਾ ਰਾਨੀ ਦਾ ਆਸ਼ੀਰਵਾਦ ਲੈਂਦੇ ਹਨ। ਮਾਤਾ ਦੇ ਦਰਸ਼ਨਾਂ ਲਈ ਆਏ ਤੀਰਥ ਯਾਤਰੀਆਂ ’ਚ ਕਾਫੀ ਉਤਸ਼ਾਹ ਹੈ।

ਦੱਸਣਯੋਗ ਹੈ ਕਿ ਹਿੰਦੂ ਧਰਮ ’ਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੌਰਾਨ ਮਾਂ ਦੁਰਗਾ ਦੇ 9 ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਵਿਧੀ-ਵਿਧਾਨ ਨਾਲ ਪੂਜਾ ਕਰਦੇ ਹਨ। ਬਹੁਤ ਸਾਰੇ ਭਗਤ ਵਰਤ ਵੀ ਰੱਖਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਵੀ ਮਾਂ ਦੁਰਗਾ ਦੇ 9 ਸਰੂਪਾਂ ਦੀ ਸ਼ਰਧਾ ਭਾਵਨਾ ਨਾਲ ਪੂਜਾ ਕਰਦਾ ਹੈ, ਮਾਂ ਉਸ ਦੀ ਹਰ ਮਨੋਕਾਮਨਾ ਪੂਰੀ ਕਰਦੀ ਹੈ।

ਇਹ ਵੀ ਪੜ੍ਹੋ- ਕੋਰੋਨਾ ਪਾਬੰਦੀ ਹਟਣ ਮਗਰੋਂ ਨਰਾਤਿਆਂ ’ਤੇ ਸ਼ਕਤੀਪੀਠਾਂ ’ਚ ਪਹੁੰਚੇ ਸ਼ਰਧਾਲੂ, ਮਾਂ ਦਾ ਲਿਆ ਆਸ਼ੀਰਵਾਦ
ਕੇਜਰੀਵਾਲ ਅਤੇ ਭਗਵੰਤ ਮਾਨ ਨੇ ਭਗਵਾਨ ਸਵਾਮੀਨਾਰਾਇਣ ਜੀ ਦੇ ਮੰਦਰ 'ਚ ਮੱਥਾ ਟੇਕਿਆ
NEXT STORY