ਮਥੁਰਾ (ਭਾਸ਼ਾ)— ਮਸ਼ਹੂਰ ਰਿਐਲਿਟੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿਚ 10 ਸਵਾਲਾਂ ਦਾ ਸਹੀ ਜਵਾਬ ਦੇ ਕੇ 3.20 ਲੱਖ ਰੁਪਏ ਜਿੱਤਣ ਵਾਲੇ ਕਾਂਸਟੇਬਲ ਨਰਿੰਦਰ ਸਿੰਘ ਯਾਦਵ ਨੂੰ ਐੱਸ. ਪੀ. ਸ਼ਲਭ ਮਾਥੁਰ ਨੇ 'ਪ੍ਰਸ਼ੰਸਾ ਪੱਤਰ' ਦੇ ਕੇ ਸਨਮਾਨਤ ਕੀਤਾ। ਮਾਥੁਰ ਨੇ ਦੱਸਿਆ ਕਿ ਨਰਿੰਦਰ ਸਿੰਘ ਨੇ ਕੁੱਲ 3.20 ਲੱਖ ਰੁਪਏ ਜਿੱਤੇ ਹਨ।
ਉਨ੍ਹਾਂ ਦੱਸਿਆ ਕਿ ਨਰਿੰਦਰ ਦੇ ਪਰਿਵਾਰ ਦੇ ਕੁੱਲ 18 ਮੈਂਬਰ ਫੌਜ ਵਿਚ ਰਹੇ ਹਨ ਅਤੇ ਇਸ ਸਮੇਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੇ ਪਿਤਾ ਵੀ ਫੌਜ ਦੇ ਸੇਵਾ ਮੁਕਤ ਕੈਪਟਨ ਹਨ। ਮਾਥੁਰ ਨੇ ਦੱਸਿਆ ਕਿ ਨਰਿੰਦਰ ਸਿੰਘ ਦੀ ਸਾਲ 2011 'ਚ ਫੌਜ ਲਈ ਚੋਣ ਹੋ ਗਈ ਸੀ ਪਰ ਉਨ੍ਹਾਂ ਨੇ ਪੁਲਸ ਦੀ ਨੌਕਰੀ ਨੂੰ ਤਰਜੀਹ ਦਿੱਤੀ। ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਯਾਦਵ ਨੂੰ ਇਸ ਸ਼ੋਅ 'ਚ 3.20 ਲੱਖ ਰੁਪਏ ਜਿੱਤਣ 'ਤੇ ਵਧਾਈ ਦਿੱਤੀ।
ਹਵਾ ਪ੍ਰਦੂਸ਼ਣ 'ਤੇ ਥਰੂਰ ਦਾ ਤੰਜ਼- 'ਕੁਝ ਦਿਨ ਤਾਂ ਬਿਤਾਓ ਦਿੱਲੀ-ਐੱਨ.ਸੀ.ਆਰ. 'ਚ
NEXT STORY