ਨਵੀਂ ਦਿੱਲੀ - ਦਿੱਲੀ 'ਚ ਅਚਾਨਕ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੋਣ ਤੋਂ ਬਾਅਦ ਦਿੱਲੀ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ NCR 'ਚ ਚੱਲ ਰਹੇ ਸਾਰੇ 11 ਥਰਮਲ ਪਾਵਰ ਪਲਾਂਟ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਊਰਜਾ ਮੰਤਰੀ ਆਰ.ਕੇ. ਸਿੰਘ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਪ੍ਰਦੂਸ਼ਣ 'ਤੇ ਲਗਾਮ ਲਗਾਉਣ ਲਈ ਇਨ੍ਹਾਂ ਥਰਮਲ ਪਾਵਰ ਪਲਾਂਟਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।
NCR ਦੇ ਪਾਵਰ ਪਲਾਂਟ ਵਧਾ ਰਹੇ ਹਨ ਦਿੱਲੀ 'ਚ ਪ੍ਰਦੂਸ਼ਣ: ਸਤੇਂਦਰ ਜੈਨ
ਸਤੇਂਦਰ ਜੈਨ ਨੇ ਪੱਤਰ 'ਚ ਕਿਹਾ ਕਿ ਦਿੱਲੀ ਦੇ ਨੇੜੇ ਚੱਲ ਰਹੇ ਇਨ੍ਹਾਂ ਥਰਮਲ ਪਾਵਰ ਪਲਾਂਟਾਂ ਦਾ ਪ੍ਰਦੂਸ਼ਣ ਵਧਾਉਣ 'ਚ ਸਭ ਤੋਂ ਵੱਡਾ ਯੋਗਦਾਨ ਹੈ। ਦਿੱਲੀ ਸਰਕਾਰ ਆਪਣੀ ਸੀਮਾ 'ਚ ਚੱਲ ਰਹੇ ਸਾਰੇ ਥਰਮਲ ਪਾਵਰ ਪਲਾਂਟ ਬੰਦ ਕਰ ਚੁੱਕੀ ਹੈ ਪਰ NCR 'ਚ ਚੱਲ ਰਹੇ ਪਲਾਂਟ ਦੀ ਵਜ੍ਹਾ ਨਾਲ ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਵਰ ਪਲਾਂਟਾਂ ਨੂੰ ਬੰਦ ਕਰਨ ਨਾਲ ਦਿੱਲੀ ਦੇ ਪ੍ਰਦੂਸ਼ਣ 'ਤੇ ਯਕੀਨੀ ਤੌਰ 'ਤੇ ਵੱਡਾ ਫਰਕ ਪਵੇਗਾ।
ਕੇਂਦਰ ਸਰਕਾਰ ਨੂੰ ਉਸਦਾ ਹਲਫਨਾਮਾ ਯਾਦ ਦਿਵਾਇਆ
ਸਤੇਂਦਰ ਜੈਨ ਨੇ ਆਰ.ਕੇ. ਸਿੰਘ ਨੂੰ ਯਾਦ ਦਿਵਾਇਆ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦੇ ਕੇ ਕਿਹਾ ਸੀ ਕਿ ਉਹ 2019 'ਚ ਸਾਰੇ ਥਰਮਲ ਪਾਵਰ ਪਲਾਂਟਾਂ ਨੂੰ ਬੰਦ ਕਰ ਦੇਣਗੇ ਪਰ ਹੁਣ ਉਹ ਇਨ੍ਹਾਂ ਨੂੰ ਬੰਦ ਕਰਨ ਦੇ ਬਜਾਏ ਇਨ੍ਹਾਂ ਦਾ ਕਾਰਜਕਾਲ 2 ਸਾਲ ਹੋਰ ਵਧਾਉਣ ਦੀ ਫਿਰਾਕ 'ਚ ਲੱਗੀ ਹੈ।
ਮਹਾਰਾਸ਼ਟਰ: ਅਨਲਾਕ 5 'ਚ ਵੀ ਨਹੀਂ ਖੁੱਲ੍ਹਣਗੇ ਧਾਰਮਿਕ ਥਾਂ, ਮੈਟਰੋ ਅਤੇ ਲਾਇਬ੍ਰੇਰੀ ਤੋਂ ਪਾਬੰਦੀ ਹਟੀ
NEXT STORY