ਮੁੰਬਈ : ਕੋਰੋਨਾ ਸੰਕਟ ਵਿਚਾਲੇ ਮਹਾਰਾਸ਼ਟਰ ਸਰਕਾਰ ਨੇ ਅੱਜ ਬੁੱਧਵਾਰ ਨੂੰ ਅਨਲਾਕ 5 ਦੇ ਤਹਿਤ ਮੈਟਰੋ ਰੇਲ ਦਾ ਸੰਚਾਲਨ 15 ਅਕਤੂਬਰ ਤੋਂ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ। ਇਸ ਐਲਾਨ ਤੋਂ ਬਾਅਦ ਹੁਣ ਵੀਰਵਾਰ ਤੋਂ ਮੁੰਬਈ ਮੈਟਰੋ ਸਮੇਤ ਸਾਰੀਆਂ ਸੇਵਾਵਾਂ ਨੂੰ ਸ਼ੁਰੂ ਕਰਵਾਇਆ ਜਾ ਸਕਦਾ ਹੈ। ਜਨਤਕ ਲਾਇਬ੍ਰੇਰੀਆਂ ਨੂੰ ਵੀ ਮੁੜ ਖੋਲ੍ਹੇ ਜਾਣ ਦੀ ਇਜਾਜ਼ਤ ਦਿੱਤੀ ਗਈ ਪਰ ਕੰਟੇਨਮੈਂਟ ਜ਼ੋਨ 'ਚ ਇਹ ਪਾਬੰਦੀ ਜਾਰੀ ਰਹੇਗੀ ਅਤੇ ਬਾਜ਼ਾਰ ਇਸ ਜੋਨ ਦੇ ਬਾਹਰ ਹੀ ਖੋਲ੍ਹੇ ਜਾ ਸਕਣਗੇ।
ਮਹਾਰਾਸ਼ਟਰ 'ਚ ਅਨਲਾਕ ਨੂੰ ਲੈ ਕੇ ਜਾਰੀ ਕੀਤੇ ਗਏ ਗਾਈਡਲਾਈਨ 'ਚ ਮੰਦਰਾਂ, ਥੀਏਟਰਾਂ ਅਤੇ ਧਾਰਮਿਕ ਸਥਾਨਾਂ 'ਤੇ ਲੱਗੀਆਂ ਪਾਬੰਦੀਆਂ 'ਤੇ ਕੋਈ ਢਿੱਲ ਨਹੀਂ ਦਿੱਤੀ ਗਈ ਹੈ। ਸਕੂਲਾਂ ਅਤੇ ਸਿੱਖਿਅਕ ਸੰਸਥਾਨਾਂ 'ਤੇ ਵੀ ਰੋਕ ਲੱਗੀ ਹੋਈ ਹੈ ਅਤੇ ਅਨਲਾਕ ਦੇ ਨਵੇਂ ਗਾਈਡਲਾਈਨ 'ਚ ਵੀ ਇਸ ਦੇ ਮੁੜ ਖੋਲ੍ਹਣ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਹਾਲਾਂਕਿ ਅਧਿਆਪਕ 50 ਫੀਸਦੀ ਸਮਰੱਥਾ ਨਾਲ ਸਕੂਲ ਅਟੈਂਡ ਕਰ ਸਕਣਗੇ। ਕੋਰੋਨਾ ਦੇ ਵੱਧਦੇ ਮਾਮਲੇ ਅਤੇ ਅਮਰੀਕਾ 'ਚ ਸਕੂਲ ਖੋਲ੍ਹਣ ਤੋਂ ਬਾਅਦ ਵਧੀ ਇਨਫੈਕਸ਼ਨ ਦੀ ਰਫ਼ਤਾਰ ਨੂੰ ਦੇਖਦੇ ਹੋਏ ਜ਼ਿਆਦਾਤਰ ਸੂਬੇ ਫਿਲਹਾਲ ਇਹ ਜ਼ੋਖਿਮ ਮੋਲ ਲੈਣਾ ਨਹੀਂ ਚਾਹੁੰਦੇ।
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਜ਼ਰੂਰੀ ਕੋਵਿਡ-19 ਸਾਵਧਾਨੀਆਂ ਦੇ ਨਾਲ, ਸਰਕਾਰੀ ਅਤੇ ਪਬਲਿਕ ਲਾਇਬ੍ਰੇਰੀਆਂ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ। ਦੁਕਾਨਾਂ ਅਤੇ ਬਾਜ਼ਾਰ ਸਵੇਰੇ 9 ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ। ਹੋਰ ਸੂਬਿਆਂ 'ਚ ਰੇਸਤਰਾਂ ਖੁੱਲ੍ਹਣ ਦੇ ਲੰਬੇ ਸਮੇਂ ਤੋਂ ਬਾਅਦ, ਮਹਾਰਾਸ਼ਟਰ ਨੇ 5 ਅਕਤੂਬਰ ਤੋਂ ਰੇਸਤਰਾਂ ਅਤੇ ਬਾਰ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਸੂਬੇ 'ਚ ਧਾਰਮਿਕ ਸਥਾਨ, ਸਿਨੇਮਾ ਹਾਲ, ਸਵੀਮਿੰਗ ਪੂਲ ਅਜੇ ਨਹੀਂ ਖੁੱਲ੍ਹਣਗੇ।
ਸਚਿਨ ਅਤੇ ਇਰਫਾਨ ਨੇ ਅਨੰਤਨਾਗ 'ਚ ਮਹਿਲਾ ਕ੍ਰਿਕਟ ਲੀਗ ਦੇ ਪ੍ਰਬੰਧ 'ਤੇ ਫੌਜ ਦੀ ਤਾਰੀਫ ਕੀਤੀ
NEXT STORY