ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਸ ਦੇ ਸਵ. ਮੁਲਾਜ਼ਮ ਸ਼ੰਭੂ ਦਿਆਲ ਦੇ ਪਰਿਵਾਰ ਦੇ ਮੈਂਬਰਾਂ ਨੂੰ ਬੁੱਧਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਦਿਆਲ ਦੀ ਇਕ ਇਥੇ ਝਪਟਮਾਰ ਵਲੋਂ ਚਾਕੂ ਮਾਰਨ ਨਾਲ ਮੌਤ ਹੋ ਗਈ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪੁਲਸ ਦੇ ASI ਦਿਆਲ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਦਿੱਤਾ ਹੈ। ਉਮੀਦ ਕਰਦੇ ਹਾਂ ਕਿ ਇਸ ਨਾਲ ਉਨ੍ਹਾਂ ਦੀ ਕੁਝ ਹੱਦ ਤੱਕ ਮਦਦ ਹੋਵੇਗੀ। ਭਵਿੱਖ 'ਚ ਵੀ ਅਸੀਂ ਪਰਿਵਾਰ ਨਾਲ ਖੜ੍ਹੇ ਹਾਂ।
ਦੱਸ ਦੇਈਏ ਕਿ ਦਿਆਲ ਨੇ 4 ਜਨਵਰੀ ਨੂੰ ਇਕ ਝਪਟਮਾਰ ਨੂੰ ਫੜਿਆ ਸੀ ਅਤੇ ਉਹ ਉਸ ਨੂੰ ਮਾਇਆਪੁਰੀ ਥਾਣੇ ਲੈ ਜਾ ਰਹੇ ਸਨ ਪਰ ਰਸਤੇ ਵਿਚ ਝਪਟਮਾਰ ਨੇ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਏ. ਐੱਸ. ਆਈ. ਨੇ ਦਮ ਤੋੜ ਦਿੱਤਾ।
ਘਟਨਾ ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਸੀ। ਮ੍ਰਿਤਕ ਪੁਲਸ ਮੁਲਾਜ਼ਮ ਦੀ ਵੱਡੀ ਧੀ ਗਾਇਤਰੀ ਨੇ ਕੇਜਰੀਵਾਲ ਦਾ ਧੰਨਵਾਦ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦਿਲ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਦੇ ਦਿਲ ਵਿਚ ਸਟੰਟ ਪਾਇਆ ਗਿਆ ਸੀ ਫਿਰ ਵੀ ਉਨ੍ਹਾਂ ਛੁੱਟੀ ਨਹੀਂ ਲਈ। ਉਨ੍ਹਾਂ ਲਈ ਕੰਮ ਸਭ ਤੋਂ ਅਹਿਮ ਸੀ। ਮੈਨੂੰ ਉਨ੍ਹਾਂ ’ਤੇ ਮਾਣ ਹੈ।
‘ਫਾਸਟੈਗ’ ਦੀ ਮਦਦ ਨਾਲ ਹਲ ਕੀਤਾ ਲੁੱਟ ਦਾ ਮਾਮਲਾ, 6 ਗ੍ਰਿਫ਼ਤਾਰ
NEXT STORY