ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਫ਼ਤ ਬਿਜਲੀ ਨੂੰ ਲੈ ਕੇ ਅੱਜ ਯਾਨੀ ਕਿ ਬੁੱਧਵਾਰ ਨੂੰ ਇਕ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਹੁਣ ਉਨ੍ਹਾਂ ਲੋਕਾਂ ਨੂੰ ਬਿਜਲੀ ਸਬਸਿਡੀ ਮਿਲੇਗੀ, ਜੋ ਇਸ ਲਈ ਅਪਲਾਈ ਕਰੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਮੁਫ਼ਤ ਬਿਜਲੀ ਨਹੀਂ ਲੈਣਾ ਚਾਹੁੰਦੇ। ਹੁਣ ਦਿੱਲੀ ’ਚ ਉਨ੍ਹਾਂ ਲੋਕਾਂ ਨੂੰ ਬਿਜਲੀ ਸਬਸਿਡੀ ਮਿਲੇਗੀ, ਜੋ ਇਸ ਲਈ ਅਪਲਾਈ ਕਰਨਗੇ। ਦਿੱਲੀ ਵਾਸੀਆਂ ਨੂੰ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਅੱਜ ਤੋਂ ਹੀ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹੋ।
ਇਹ ਵੀ ਪੜ੍ਹੋ- ...ਜਦੋਂ ਇਕੋ ਮੰਚ ’ਤੇ ਹੋਣਗੇ PM ਮੋਦੀ, ਪੁਤਿਨ ਅਤੇ ਸ਼ੀ ਜਿਨਪਿੰਗ
ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅਸੀਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਕੇ ਸਰਕਾਰੀ ਪੈਸਾ ਬਚਾਇਆ। ਉਸ ਸਰਕਾਰੀ ਪੈਸੇ ਤੋਂ ਅਸੀਂ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਦਿੱਲੀ ਦੇ ਲੋਕਾਂ ਨੂੰ ਹੁਣ ਮੁਫ਼ਤ ਬਿਜਲੀ ਮਿਲਦੀ ਹੈ। ਕੁਝ ਲੋਕਾਂ ਦੀ ਇਹ ਮੰਗ ਹੈ ਕਿ ਅਸੀਂ ਭੁਗਤਾਨ ਕਰ ਸਕਦੇ ਹਾਂ, ਤਾਂ ਸਾਨੂੰ ਕਿਉਂ ਬਿਜਲੀ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਸਹੀ ਗੱਲ ਹੈ ਕਿ ਸਬਸਿਡੀ ਉਸ ਨੂੰ ਹੀ ਦਿੱਤੀ ਜਾਵੇ, ਜਿਸ ਨੂੰ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਕੁਝ ਸਮੇਂ ਪਹਿਲਾਂ ਇਹ ਫ਼ੈਸਲਾ ਲਿਆ ਸੀ ਕਿ ਅਸੀਂ ਉਸ ਨੂੰ ਹੀ ਸਬਸਿਡੀ ਦੇਵਾਂਗੇ ਜੋ ਮੰਗੇਗਾ, ਜੋ ਅਪਲਾਈ ਕਰਨਗੇ। 1 ਅਕਤੂਬਰ ਨੂੰ ਉਨ੍ਹਾਂ ਲੋਕਾਂ ਨੂੰ ਹੀ ਸਬਸਿਡੀ ਮਿਲੇਗੀ, ਜੋ ਅਪਲਾਈ ਕਰਨਗੇ।
ਇਹ ਵੀ ਪੜ੍ਹੋ- ਜੰਮੂ ’ਚ ਮਿੰਨੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 11 ਲੋਕਾਂ ਦੀ ਮੌਤ, LG ਸਿਨਹਾ ਨੇ ਕੀਤਾ ਮੁਆਵਜ਼ੇ ਦਾ ਐਲਾਨ
ਕੇਜਰੀਵਾਲ ਨੇ ਅੱਗੇ ਕਿਹਾ ਕਿ ਜੋ ਅਪਲਾਈ ਕਰਨਾ ਚਾਹੁੰਦਾ ਹਾਂ ਤਾਂ ਉਸ ਲਈ ਇਕ ਨੰਬਰ ਜਾਰੀ ਕੀਤਾ। ਇਹ ਨੰਬਰ-7011311111 ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜਨਤਾ ਤੱਕ ਗੱਲ ਪਹੁੰਚਾਉਣ ਲਈ ਇਕ ਮੁਹਿੰਮ ਸ਼ੁਰੂ ਕਰਾਂਗੇ। ਇਹ ਸਾਲ ’ਚ ਇਕ ਵਾਰ ਕਰਾਂਗੇ, ਹਰ ਵਿਅਕਤੀ ਅਪਲਾਈ ਕਰ ਕੇ ਸਬਸਿਡੀ ਦੀ ਮੰਗ ਕਰ ਸਕਦਾ ਹੈ। ਜੋ ਭੁਗਤਾਨ ਕਰ ਸਕਦੇ ਹਨ, ਉਹ ਕਰਨ। ਜਿਨ੍ਹਾਂ-ਜਿਨ੍ਹਾਂ ਲੋਕਾਂ ਨੂੰ ਸਬਸਿਡੀ ਚਾਹੀਦੀ ਹੈ, ਉਹ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ- ਸਾਈਕਲਿਸਟ ਆਦਿਲ ਤੇਲੀ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ’ਚ ਦਰਜ, 29 ਘੰਟੇ ’ਚ ਪੂਰਾ ਕੀਤਾ ਇਹ ਮੁਸ਼ਕਲ ਸਫ਼ਰ
ਰਾਹੁਲ ਗਾਂਧੀ ਦਾ ਦੋਸ਼, PM ਮੋਦੀ ਨੇ ਦੇਸ਼ ਦਾ ਬਹੁਤ ਵੱਡਾ ਹਿੱਸਾ ਚੀਨ ਨੂੰ ਸੌਂਪਿਆ
NEXT STORY