ਨਵੀਂ ਦਿੱਲੀ— ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 2019 'ਚ ਨਰਿੰਦਰ ਮੋਦੀ ਦੀ ਵੱਡੀ ਜਿੱਤ ਤੋਂ ਬਾਅਦ ਦਿੱਲੀ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚੋਂ ਭਾਜਪਾ ਨੂੰ ਉਖਾੜ ਸੁੱਟਣ ਦਾ ਫੈਸਲਾ ਲਿਆ ਹੈ। ਉੱਥੇ ਹੀ ਭਾਜਪਾ ਦੀ ਸਾਖ ਨੂੰ ਬਚਾਉਣ ਲਈ ਮੋਦੀ ਵਲੋਂ ਪੂਰੀ ਜ਼ੋਰ-ਅਜਮਾਇਸ਼ ਕੀਤੀ ਜਾਵੇਗੀ। ਸਾਲ 2020 'ਚ ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕੇਜਰੀਵਾਲ ਫਿਰ ਤੋਂ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨਗੇ। ਸਾਲ 2015 'ਚ ਆਪ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ 70 ਵਿਧਾਨ ਸਭਾ ਹਲਕਿਆਂ 'ਚੋਂ 67 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਦਕਿ ਭਾਜਪਾ ਨੇ ਸਾਰੀਆਂ 7 ਲੋਕ ਸਭਾ ਸੀਟਾਂ ਜਿੱਤੀਆਂ ਹਨ।
ਸਾਲ 2015 'ਚ ਪਾਰਟੀ ਵਲੋਂ ਬਹੁਤ ਹੀ ਪ੍ਰਸਿੱਧ ਨਾਅਰਾ ਦਿੱਤਾ ਗਿਆ ਸੀ- 'ਪੰਜ ਸਾਲ ਕੇਜਰੀਵਾਲ'। ਹੁਣ ਇਸੇ ਦੀ ਤਰਜ਼ 'ਤੇ 2020 ਦੀਆਂ ਵਿਧਾਨ ਸਭਾ ਚੋਣਾਂ 'ਚ ਨਵਾਂ ਨਾਅਰਾ - 'ਇਸ ਬਾਰ ਕੇਜਰੀਵਾਲ' ਹੋਵੇਗਾ। ਪਾਰਟੀ ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ 'ਚ ਭਾਵੇਂ ਹੀ ਕਈ ਪਾਰਟੀਆਂ ਵਿਚਾਲੇ ਟੱਕਰ ਸੀ ਪਰ ਸਿੱਧੀ ਟੱਕਰ ਮੋਦੀ ਅਤੇ ਰਾਹੁਲ ਗਾਂਧੀ ਵਿਚਾਲੇ ਸੀ। ਇਸੇ ਤਰ੍ਹਾਂ ਹੀ ਦਿੱਲੀ 'ਚ ਭਾਜਪਾ ਦਾ ਮੁਕਾਬਲਾ 'ਆਪ' ਦੇ ਅਰਵਿੰਦ ਕੇਜਰੀਵਾਲ ਨਾਲ ਹੋਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਮੋਦੀ ਦਾ ਜਾਦੂ ਚੱਲੇਗਾ ਜਾਂ ਫਿਰ ਦਿੱਲੀ ਦੀ ਕੇਜਰੀਵਾਲ ਸਰਕਾਰ ਆਪਣਾ ਵਜੂਦ ਕਾਇਮ ਰੱਖਣ 'ਚ ਸਫਲ ਰਹੇਗੀ ਜਾਂ ਨਹੀਂ। ਇਹ ਦੇਖਣਾ ਦਿਲਚਸਪ ਹੋਵੇਗਾ।
ਜੇਤਲੀ ਨੇ ਮੰਤਰੀ ਬਣਨ ਤੋਂ ਕੀਤਾ ਇਨਕਾਰ, ਖਰਾਬ ਸਿਹਤ ਦਾ ਦਿੱਤਾ ਹਵਾਲਾ
NEXT STORY