ਤਿਰੂਵਨੰਤਪੁਰਮ– ਕੇਰਲ ’ਚ ਇਸ ਵਾਰ ਮਾਨਸੂਨ ਆਪਣੇ ਤੈਅ ਸਮੇਂ ਤੋਂ 3 ਦਿਨ ਪਹਿਲਾਂ ਪਹੁੰਚਿਆ ਪਰ ਹੁਣ ਅੱਗੇ ਵੱਧਣ ਦੀ ਰਫ਼ਤਾਰ ਧੀਮੀ ਹੋ ਗਈ ਹੈ। ਤਿਰੂਵਨੰਤਪੁਰਮ ’ਚ ਸਥਿਤ ਖੇਤਰੀ ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣੀ-ਪੱਛਮੀ ਮਾਨਸੂਨ ਨੇ ਸਮੇਂ ਤੋਂ ਪਹਿਲਾਂ ਸੂਬੇ ’ਚ ਦਸਤਕ ਜ਼ਰੂਰ ਦਿੱਤੀ ਹੈ ਹੁਣ ਤੱਕ ਮੀਂਹ ਔਸਤ ਤੋਂ 50 ਫ਼ੀਸਦੀ ਘੱਟ ਪਿਆ ਹੈ। ਮੌਸਮ ਵਿਭਾਗ ਮੁਤਾਬਕ ਆਮ ਤੌਰ ’ਤੇ ਮਾਨਸੂਨ ਆਉਣ ਮਗਰੋਂ ਸੂਬੇ ਦੇ ਕਈ ਹਿੱਸਿਆਂ ’ਚ ਔਸਤਨ 6-8 ਸੈਂਟੀਮੀਟਰ ਮੀਂਹ ਪੈਂਦਾ ਹੈ। ਇਸ ਵਾਰ ਬੀਤੇ ਸ਼ੁੱਕਰਵਾਰ ਨੂੰ ਅਲਾਪੁੱਝਾ ਜ਼ਿਲ੍ਹੇ ’ਚ ਸਭ ਤੋਂ ਜ਼ਿਆਦਾ ਮੀਂਹ ਸਿਰਫ 5 ਸੈਂਟੀਮੀਟਰ ਪਿਆ।
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਮੌਸਮ ਵਿਭਾਗ ਦੇ ਇਕ ਅਧਿਕਾਰੀ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ ਕਿ ਸੂਬੇ ’ਚ ਮੀਂਹ ਇਸ ਲਈ ਘੱਟ ਪੈ ਰਿਹਾ ਹੈ ਕਿਉਂਕਿ ਕੋਈ ਸਰਗਰਮ ਮੌਸਮ ਪ੍ਰਣਾਲੀ ਪੈਦਾ ਨਹੀਂ ਹੋਈ। ਲਿਹਾਜਾ ਮਾਨਸੂਨ ਦੀਆਂ ਗਤੀਵਿਧੀਆਂ ਨਹੀਂ ਵੱਧ ਸਕੀਆਂ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਮੌਸਮ ਪ੍ਰਣਾਲੀ ਤੋਂ ਇਲਾਵਾ ਤੇਜ਼ ਹਵਾਵਾਂ ਵੀ ਨਹੀਂ ਚੱਲੀਆਂ, ਜਿਸ ਦੀ ਵਜ੍ਹਾ ਕਰ ਕੇ ਸੂਬੇ ’ਚ ਘੱਟ-ਘੱਟ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਸੂਬੇ ’ਚ ਅਜਿਹੀ ਸਥਿਤੀ ਇਕ ਹਫ਼ਤੇ ਤੱਕ ਰਹਿ ਸਕਦੀ ਹੈ, ਜਿਸ ਦੀ ਵਜ੍ਹਾ ਨਾਲ ਮੋਹਲੇਧਾਰ ਮੀਂਹ ਨਹੀਂ ਪਵੇਗਾ।
ਰੇਲ ਮੰਤਰੀ ਦਾ ਦਾਅਵਾ- ਇਸ ਸਾਲ ਤੋਂ ਯਾਤਰੀ ਕਰ ਸਕਣਗੇ ‘ਬੁਲੇਟ ਟਰੇਨ’ ’ਚ ਸਫ਼ਰ
NEXT STORY