ਕੋਝੀਕੋਡ- ਕੇਰਲ 'ਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਇਹ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਆਖਰ ਕ੍ਰੈਸ਼ ਤੋਂ ਪਹਿਲਾਂ ਕੀ ਹੋਇਆ ਸੀ। ਬਲੈਕ ਬਾਕਸ ਤੋਂ ਕਾਫ਼ੀ ਹੱਦ ਤੱਕ ਜਾਣਕਾਰੀ ਮਿਲ ਜਾਵੇਗੀ ਪਰ ਉਸ ਤੋਂ ਪਹਿਲਾਂ ਰੀਅਲ ਟਾਈਮ ਏਅਰ ਟਰੈਫਿਕ ਤੋਂ ਵੀ ਕਾਫ਼ੀ ਕੁਝ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਰੀਅਲ ਟਾਈਮ ਏਅਰ ਟਰੈਫਿਕ ਦਿਖਾਉਣ ਵਾਲੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਗੱਲ ਸਾਫ਼ ਹੋ ਰਹੀ ਹੈ ਕਿ ਜਿਸ ਲੈਂਡਿੰਗ ਤੋਂ ਬਾਅਦ ਹਾਦਸਾ ਹੋਇਆ, ਉਹ ਦੂਜੀ ਲੈਂਡਿੰਗ ਸੀ।
2 ਵਾਰ ਟਾਲ ਦਿੱਤੀ ਲੈਂਡਿੰਗ
ਵੈੱਬਸਾਈਟ ਅਨੁਸਾਰ ਪਾਇਲਟ ਨੇ ਪਹਿਲੀ ਵਾਰ 'ਚ ਲੈਂਡਿੰਗ ਕਰਨ ਤੋਂ ਕੁਝ ਸਮੇਂ ਪਹਿਲਾਂ ਉਸ ਨੂੰ ਟਾਲ ਦਿੱਤਾ। ਬੇਸ਼ੱਕ ਪਾਇਲਟ ਨੂੰ ਰਣਵੇਅ 'ਤੇ ਫੈਲੇ ਪਾਣੀ ਕਾਰਨ ਲੈਂਡਿੰਗ 'ਚ ਖਤਰਾ ਰਿਹਾ ਹੋਵੇਗਾ। ਪਹਿਲੀ ਵਾਰ ਰਣਵੇਅ ਦਾ ਆਕਲਨ ਕਰਦੇ ਹੋਏ ਪਾਇਲਟ ਨੇ ਜਹਾਜ਼ ਨੂੰ ਅੱਗੇ ਕੱਢ ਲਿਆ ਅਤੇ ਲੈਂਡ ਨਹੀਂ ਕੀਤਾ, ਫਿਰ ਦੂਜੀ ਵਾਰ ਕੋਸ਼ਿਸ਼ ਅਤੇ ਅਸਫ਼ਲ ਰਹੇ ਅਤੇ ਤੀਜੀ ਵਾਰ 'ਚ ਜਹਾਜ਼ ਅਚਾਨਕ ਫਿਸਲ ਕੇ ਰਣਵੇਅ ਦੇ ਨਾਲ ਖੱਡ 'ਚ ਜਾ ਡਿੱਗਾ।
ਹਰਦੀਪ ਪੁਰੀ ਨੇ ਖੁਦ ਟਵੀਟ ਕਰ ਕਿਹਾ ਰਣਵੇਅ 'ਤੇ ਫਿਸਲ ਗਿਆ ਜਹਾਜ਼
ਖੁਦ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਇਕ ਟਵੀਟ ਰਾਹੀਂ ਕਿਹਾ ਹੈ ਕਿ ਏਅਰ ਇੰਡੀਆ ਦਾ ਜਹਾਜ਼ ਯਾਤਰੀਆਂ ਨੂੰ ਲੈ ਕੇ ਆ ਰਿਹਾ ਸੀ ਅਤੇ ਬਾਰਸ਼ ਕਾਰਨ ਉਹ ਰਣਵੇਅ 'ਤੇ ਫਿਸਲ ਗਿਆ, ਜਿਸ ਤੋਂ ਬਾਅਦ ਉਹ 35 ਫੁੱਟ ਡੂੰਘੀ ਖੱਡ 'ਚ ਡਿੱਗ ਕੇ 2 ਹਿੱਸਿਆਂ 'ਚ ਟੁੱਟ ਗਿਆ। ਦੱਸਣਯੋਗ ਹੈ ਕਿ ਇਸ ਘਟਨਾ 'ਚ ਹਣ ਤੱਕ 18 ਲੋਕ ਮਾਰੇ ਜਾ ਚੁਕੇ ਹਨ।
ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ
NEXT STORY