ਕੇਰਲ- ਕੇਰਲ ਦੇ ਸਬਰੀਮਾਲਾ ਮੰਦਰ 'ਚ ਦਰਸ਼ਨ ਦੀ ਉਡੀਕ ਕਰ ਰਹੀ 11 ਸਾਲਾ ਬੱਚੀ ਦੀ ਅਪਾਚੀਮੇਡੂ ਸੈਕਸ਼ਨ 'ਚ ਮੌਤ ਹੋ ਗਈ। ਬੇਹੋਸ਼ ਹੋਣ ਤੋਂ ਬਾਅਦ ਉਸ ਨੂੰ ਪੰਪਾ ਹਸਪਤਾਲ ਲਿਆਂਦਾ ਗਿਆ। 'ਦਿ ਹਿੰਦੂ' ਅਖਬਾਰ ਮੁਤਾਬਕ ਮ੍ਰਿਤਕਾ ਤਾਮਿਲਨਾਡੂ ਦੇ ਸਲੇਮ ਦੀ ਰਹਿਣ ਵਾਲੀ ਕੁਮਾਰਨ ਅਤੇ ਜੈਲਕਸ਼ਮੀ ਦੀ 11 ਸਾਲਾ ਬੇਟੀ ਪਦਮਸ਼੍ਰੀ ਸੀ। ਪੁਲਸ ਨੇ ਦੱਸਿਆ ਕਿ ਲੜਕੀ 3 ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਲੜਕੀ ਆਪਣੇ ਪਰਿਵਾਰ ਨਾਲ ਪਹਾੜੀ 'ਤੇ ਚੜ੍ਹਨ ਤੋਂ ਬਾਅਦ ਅਪਾਚੁਮੇਡੂ 'ਚ ਬੇਹੋਸ਼ ਹੋ ਗਈ ਸੀ।
ਦਰਸ਼ਨਾਂ ਲਈ ਸ਼ਰਧਾਲੂ 18 ਘੰਟਿਆਂ ਤੋਂ ਉਡੀਕ ਕਰ ਰਹੇ ਹਨ
ਭਗਵਾਨ ਅਯੱਪਾ ਦੇ ਸਬਰੀਮਾਲਾ ਮੰਦਰ 'ਚ ਦਰਸ਼ਨਾਂ ਲਈ ਸ਼ਰਧਾਲੂ ਪਿਛਲੇ 18 ਘੰਟਿਆਂ ਤੋਂ ਉਡੀਕ ਕਰ ਰਹੇ ਹਨ, ਜਿਸ ਕਾਰਨ ਸ਼ਰਧਾਲੂਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ।
ਭੀੜ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫ਼ੀ ਸੰਘਰਸ਼ ਕਰ ਰਹੀ ਹੈ। ਸ਼ਰਧਾਲੂ ਨਿਯਮਾਂ ਨੂੰ ਤੋੜਨ ਲੱਗੇ ਹਨ।
ਭੀੜ ਨੂੰ ਦੇਖ ਕੇ ਕੇਰਲ ਦੇ ਦੇਵਸਵਮ ਮੰਤਰੀ ਕੇ ਰਾਧਾਕ੍ਰਿਸ਼ਨਨ ਅਤੇ ਤ੍ਰਾਵਣਕੋਰ ਦੇਵਸਵਓਮ ਬੋਰਡ ਦੇ ਪ੍ਰਧਾਨ ਪੀਐੱਸ ਪ੍ਰਸ਼ਾਂਤ ਨੇ ਐਮਰਜੈਂਸੀ ਮੀਟਿੰਗ ਬੁਲਾਈ। ਕੇਰਲ ਦੇ ਸਿਹਤ ਮੰਤਰੀ ਵੀ ਜਾਰਜ ਨੇ ਇੱਕ ਵਿਸ਼ੇਸ਼ ਬਚਾਅ ਐਂਬੂਲੈਂਸ ਤਾਇਨਾਤ ਕੀਤੀ ਹੈ।
ਭੀੜ ਦੀ ਸੀਮਾ ਨੂੰ ਘਟਾਉਣ ਦਾ ਫ਼ੈਸਲਾ
ਮਨੋਰਮਾ ਨਿਊਜ਼ ਦੇ ਮੁਤਾਬਕ ਮੰਦਰ ਪ੍ਰਬੰਧਨ ਨੇ ਪਹਿਲਾਂ ਤਿਰੂਪਤੀ ਮੰਦਰ ਕਤਾਰ ਮਾਡਲ ਨੂੰ ਅਪਣਾਇਆ ਸੀ, ਜੋ ਕਿ ਪੂਰੀ ਤਰ੍ਹਾਂ ਫੇਲ ਜਾਪਦਾ ਹੈ। ਸ਼ਰਧਾਲੂ ਦਰਸ਼ਨਾਂ ਲਈ ਕਈ ਘੰਟੇ ਕਤਾਰਾਂ ਵਿੱਚ ਖੜ੍ਹੇ ਰਹੇ।
ਇੰਡੀਆ ਟੂਡੇ ਦੇ ਅਨੁਸਾਰ, ਇਹ ਫ਼ੈਸਲਾ ਕੀਤਾ ਗਿਆ ਸੀ ਕਿ ਵਰਚੁਅਲ ਕਤਾਰ ਬੁਕਿੰਗ ਸੀਮਾ ਨੂੰ 10,000 ਤੱਕ ਘਟਾ ਦਿੱਤਾ ਗਿਆ ਹੈ। ਇਸ ਦੇ ਨਾਲ, ਨਵੀਂ ਅਧਿਕਤਮ ਸੀਮਾ ਪਿਛਲੀ 90,000 ਤੋਂ ਘਟਾ ਕੇ 80,000 ਪ੍ਰਤੀ ਦਿਨ ਕਰ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਸਬਰੀਮਾਲਾ ਯਾਤਰਾ ਨਵੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਤੱਕ ਚੱਲਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਨੀ ਲਾਂਡਰਿੰਗ ਮਾਮਲਾ : ਸਿਸੋਦੀਆ ਦੀ ਨਿਆਇਕ ਹਿਰਾਸਤ 10 ਜਨਵਰੀ ਤੱਕ ਵਧੀ
NEXT STORY