ਕਰਨਾਲ– ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਕਰਨਾਲ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਨੇ ਹੁਣ ਧਰਨੇ ਦੇ ਰੂਪ ਵਿੱਚ ਉੱਥੇ ਡੇਰਾ ਲਾ ਲਿਆ ਹੈ। ਮੰਗਲਵਾਰ ਨੂੰ ਮਹਾਪੰਚਾਇਤ ਤੋਂ ਬਾਅਦ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਪੁੱਜੇ, ਕਿਸਾਨਾਂ ਲਈ ਹੁਣ ਭੋਜਨ ਦਾ ਪ੍ਰਬੰਧ ਵੀ ਹੋਣ ਲੱਗਾ। ਖਾਲਸਾ ਏਡ ਕਿਸਾਨਾਂ ਦੀ ਸੇਵਾ ਲਈ ਕਰਨਾਲ ਪਹੁੰਚ ਗਈ ਹੈ। ਅਮਰਪ੍ਰੀਤ ਸਿੰਘ ਖਾਲਸਾ ਏਡ ਨਾਂ ਦੇ ਇਕ ਫੇਸਬੁੱਕ ਪੇਜ ਨੇ ਇਕ ਵੀਡੀਓ ਕਲਿਪ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦਿਨ ਭਰ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਹੋਈ ਸੰਘਰਸ਼ ਤੋਂ ਬਾਅਦ ਕਰਨਾਲ ਅਨਾਜ ਮੰਡੀ ਤੋਂ ਕਿਸਾਨਾਂ ਦਾ ਇਕੱਠ ਰਵਾਨਾ ਹੋ ਕੇ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਪਹੁੰਚ ਇੱਥੇ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਐਲਾਨ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲਿਆ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਇੱਕ ਪੱਕਾ ਮੋਰਚਾ ਕਰਨਾਲ ਵਿੱਚ ਡਟਿਆ ਰਹੇਗਾ। ਅੱਜ ਕਿਸਾਨਾਂ ਦੇ ਨਾਲ ਸਕੱਤਰੇਤ ਪੁੱਜੇ ਰਾਕੇਸ਼ ਟਿਕੈਤ ਨੇ ਵੀ ਇੱਥੇ ਡੇਰਾ ਪਾਇਆ ਹੋਇਆ ਹੈ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਗੁਰਨਾਮ ਚਢੂਨੀ 'ਤੇ ਮੜ੍ਹੇ ਵੱਡੇ ਇਲਜ਼ਾਮ
NEXT STORY