ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਦੇ ਆਖਰੀ ਦਿਨ ਸ਼ਨੀਵਾਰ ਨੂੰ ਦੋਹਾਂ ਉਮੀਦਵਾਰਾਂ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਦੇ ਨਾਮਜ਼ਦਗੀ ਪੱਤਰ ਜਾਇਜ਼ ਪਾਏ ਗਏ ਅਤੇ ਹੁਣ ਚੋਣਾਂ ’ਚ ਇਹ ਉਮੀਦਵਾਰ ਬਾਕੀ ਰਹਿ ਗਏ ਹਨ। ਅੱਜ ਇਹ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਚੋਣ ਵਿਭਾਗ ਦੇ ਇੰਚਾਰਜ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਜਾਂਚ ਦੌਰਾਨ ਤਜਵੀਜ਼ਕਰਤਾਵਾਂ ਦੇ ਦਸਤਖ਼ਤ ਨਾ ਮਿਲਣ ਅਤੇ ਹੋਰ ਕਾਰਨਾਂ ਕਰਕੇ ਝਾਰਖੰਡ ਦੇ ਕੇ. ਐੱਨ ਤ੍ਰਿਪਾਠੀ ਦਾ ਫਾਰਮ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪਾਰਟੀ 'ਚ ਵੱਡੇ ਬਦਲਾਅ ਲਈ ਲੜ ਰਿਹਾ ਹਾਂ ਕਾਂਗਰਸ ਪ੍ਰਧਾਨ ਦੀ ਚੋਣ : ਮਲਿਕਾਰਜੁਨ ਖੜਗੇ
ਮਿਸਤਰੀ ਮੁਤਾਬਕ ਕਾਂਗਰਸ ਪ੍ਰਧਾਨ ਦੀ ਚੋਣ ਲਈ ਚੋਣ ਵਿਭਾਗ ਨੂੰ ਕੁੱਲ 20 ਫਾਰਮ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋਂ ਚਾਰ ਫਾਰਮ ਦਸਤਖਤਾਂ ਦੇ ਮਿਲਾਨ ਨਾ ਹੋਣ ਅਤੇ ਦਸਤਖਤਾਂ ਰਿਪੀਟ ਬੋਣ ਵਰਗੇ ਹੋਰ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ ਹਨ। ਮਿਸਤਰੀ ਨੇ ਦੱਸਿਆ ਕਿ ਹੁਣ ਸਿਰਫ਼ ਦੋ ਉਮੀਦਵਾਰ ਸ੍ਰੀ ਖੜਗੇ ਅਤੇ ਸ੍ਰੀ ਥਰੂਰ ਹੀ ਮੈਦਾਨ ਵਿਚ ਰਹਿ ਗਏ ਹਨ। 8 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਅਤੇ ਨਾਂ ਵਾਪਸ ਲੈਣ ਦੀ ਸੂਰਤ ਵਿਚ 17 ਅਕਤੂਬਰ ਨੂੰ ਵੋਟਾਂ ਪੈਣਗੀਆਂ।
ਗੁਜਰਾਤ ਦੌਰੇ 'ਤੇ ਅਰਵਿੰਦ ਕੇਜਰੀਵਾਲ, ਸਿੱਖਿਆ ਅਤੇ ਪਾਣੀ ਨੂੰ ਲੈ ਕੇ ਕੀਤੇ ਵੱਡੇ ਵਾਅਦੇ
NEXT STORY