ਜੀਂਦ (ਵਾਰਤਾ)— ਲੱਗਭਗ ਦੋ ਮਹੀਨੇ ਪਹਿਲਾਂ ਰੋਜ਼ਗਾਰ ਦੀ ਭਾਲ ’ਚ ਇੰਡੋਨੇਸ਼ੀਆ ਗਏ ਹਰਿਆਣਾ ਦੇ ਜੀਂਦ ਜ਼ਿਲੇ ਦੇ ਪਿੰਡ ਢਾਠਰਥ ਦੇ 20 ਸਾਲਾ ਨੌਜਵਾਨ ਭੀਮ ਸਿੰਘ ਨੂੰ ਬੰਧਕ ਬਣਾ ਕੇ ਟਾਰਚਰ ਕੀਤੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਭੀਮ ਸਿੰਘ ਦੀ ਮਾਂ, ਭਰਾ ਪਿੰਡ ਵਾਸੀਆਂ ਨਾਲ ਪੁਲਸ ਸੁਪਰਡੈਂਟ ਅਸ਼ਵਿਨ ਸ਼ੈਣਵੀ ਨੂੰ ਮਿਲੇ ਅਤੇ ਮਾਮਲੇ ਤੋਂ ਜਾਣੂ ਕਰਵਾਇਆ। ਪਰਿਵਾਰ ਵਾਲਿਆਂ ਨੇ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨੂੰ ਮੇਲ ਭੇਜ ਕੇ ਪੁੱਤਰ ਦੀ ਸੁਰੱਖਿਅਤ ਘਰ ਵਾਪਸੀ ਦੀ ਗੁਹਾਰ ਲਾਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਘਬਰਾਏ ਹੋਏ ਹਨ। ਸ਼ੈਣਵੀ ਨੇ ਪਰਿਵਾਰ ਵਾਲਿਆਂ ਨੂੰ ਹੌਸਲਾ ਦਿੱਤਾ ਹੈ ਕਿ ਉਹ ਅਧਿਕਾਰੀਆਂ ਨਾਲ ਸੰਪਰਕ ਕਾਇਮ ਕਰ ਕੇ ਭੀਮ ਨੂੰ ਸਹੀ ਸਲਾਮਤ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ।
ਓਧਰ ਪੁਲਸ ਅਧਿਕਾਰੀਆਂ ਨੂੰ ਮਿਲਣ ਪੁੱਜੀ ਭੀਮ ਦੀ ਮਾਂ ਰਾਜਬਾਲਾ ਨੇ ਦੱਸਿਆ ਕਿ ਉਸ ਦੇ ਪਤੀ ਬਲਬੀਰ ਦੀ ਮੌਤ ਹੋ ਚੁੱਕੀ ਹੈ। ਵੱਡਾ ਬੇਟਾ ਭੀਮ ਸਿੰਘ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਰੋਜ਼ਗਾਰ ਦੀ ਭਾਲ ’ਚ ਸੀ। ਛੋਟਾ ਬੇਟਾ ਯੋਗੇਸ਼ ਅਤੇ ਬੇਟੀ ਯੋਗਿਤਾ ਅਜੇ ਪੜ੍ਹ ਰਹੇ ਹਨ। ਲੱਗਭਗ ਦੋ ਮਹੀਨੇ ਪਹਿਲਾਂ ਰੋਜ਼ਗਾਰ ਦੀ ਭਾਲ ’ਚ ਭੀਮ ਟੂਰਿਸਟ ਵੀਜ਼ੇ ’ਤੇ ਇੰਡੋਨੇਸ਼ੀਆ ਗਿਆ ਸੀ। ਇਸ ਤੋਂ ਪਹਿਲਾਂ ਜਨਵਰੀ 2018 ਨੂੰ ਉਹ ਰੋਜ਼ਗਾਰ ਦੀ ਭਾਲ ’ਚ ਮਲੇਸ਼ੀਆ ਗਿਆ ਸੀ। 6 ਮਹੀਨੇ ਬਾਅਦ ਵਾਪਸ ਪਰਤ ਆਇਆ ਸੀ।
ਮਾਂ ਨੇ ਦੱਸਿਆ ਕਿ ਬੀਤੀ 24 ਅਗਸਤ ਨੂੰ ਭੀਮ ਨੇ 50 ਹਜ਼ਾਰ ਰੁਪਏ ਖਾਤਾ ਨੰਬਰ ਦੇ ਕੇ ਪਾਉਣ ਲਈ ਕਿਹਾ ਸੀ, ਤਾਂ ਕਿ ਉਹ ਘਰ ਆ ਸਕੇ। ਜਿਸ ਅਕਾਊਂਟ ’ਚ 50 ਹਜ਼ਾਰ ਰੁਪਏ ਜਮਾਂ ਕਰਵਾਏ ਗਏ, ਉਹ ਲਾਤੂਰ (ਮਹਾਰਾਸ਼ਟਰ) ਵਾਸੀ ਅਜਿਤ ਰਾਜਿੰਦਰਾ ਬਿਰਾਜਦਾਰ ਦਾ ਹੈ। ਸ਼ੁੱਕਰਵਾਰ ਦੀ ਸਵੇਰੇ ਨੂੰ ਸੋਸ਼ਲ ਮੀਡੀਆ ’ਤੇ ਉਸ ਦੇ ਬੇਟੇ ਭੀਮ ਸਿੰਘ ਦਾ ਵੀਡੀਓ ਵਾਇਰਲ ਹੋਇਆ, ਜਿਸ ’ਚ ਉਹ ਸੁਰੱਖਿਅਤ ਘਰ ਵਾਪਸੀ ਦੀ ਅਪੀਲ ਕਰ ਰਿਹਾ ਹੈ। ਵੀਡੀਓ ’ਚ ਹੱਥਾਂ ’ਤੇ ਕੱਟ ਦੇ ਨਿਸ਼ਾਨ ਹਨ, ਮੂੰਹ ਕੱਪੜੇ ਨਾਲ ਬੰਨਿ੍ਹਆ ਹੋਇਆ ਹੈ। ਨਾਲ ਹੀ ਉਹ ਦੱਸ ਰਿਹਾ ਹੈ ਕਿ ਉਸ ਦੇ ਪੱਟ ’ਤੇ ਟੀਕੇ ਲਾਏ ਗਏ ਹਨ, ਜਿਸ ਕਾਰਨ ਉਹ ਤੁਰ ਨਹੀਂ ਸਕਦਾ ਅਤੇ ਉਸ ਨੂੰ ਪਿਸ਼ਾਬ ਤੱਕ ਪਿਲਾਇਆ ਗਿਆ ਹੈ। ਉਸ ’ਤੇ ਲਗਾਤਾਰ ਮੁਸਲਿਮ ਧਰਮ ਅਪਣਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਉਸ ਦਾ ਪਾਸਪੋਰਟ ਵੀ ਸਾੜ ਦਿੱਤਾ ਗਿਆ ਹੈ। ਭੀਮ ਸਿੰਘ ਸੁਰੱਖਿਅਤ ਦੇਸ਼ ਵਾਪਸੀ ਦੀ ਅਪੀਲ ਕਰ ਰਿਹਾ ਹੈ। ਮਾਂ ਰਾਜਬਾਲਾ ਨੇ ਦੱਸਿਆ ਕਿ ਉਸ ਨੇ ਸਭ ਕੁਝ ਦਾਅ ’ਤੇ ਲਾ ਕੇ ਆਪਣੇ ਬੇਟੇ ਨੂੰ ਰੋਜ਼ਗਾਰ ਦੀ ਭਾਲ ’ਚ ਵਿਦੇਸ਼ ਭੇਜਿਆ ਸੀ ਪਰ ਉਸ ਦੇ ਬੇਟੇ ਦੀ ਜਾਨ ’ਤੇ ਬਣੀ ਹੋਈ ਹੈ। ਉਸ ਦੇ ਬੇਟੇ ਭੀਮ ਨੂੰ ਸਹੀ ਸਲਾਮਤ ਵਾਪਸ ਭਾਰਤ ਲਿਆਂਦਾ ਜਾਵੇ।
ਬੀਮਾਰ ਪਿਤਾ ਅਤੇ 6 ਭਰਾ-ਭੈਣਾਂ ਦਾ ਸਹਾਰਾ ਬਣੀ ਸ਼ਿਵਾਨੀ, ਇਸ ਤਰ੍ਹਾਂ ਮਿਟਾ ਰਹੇ ਪੇਟ ਦੀ ਭੁੱਖ
NEXT STORY