ਗੁਰੂਗ੍ਰਾਮ— ਇੱਥੇ ਏ.ਐੱਸ.ਆਈ. ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਰੇਸ਼ ਯਾਦਵ ਨਾਂ ਦੇ ਇਸ ਏ.ਐੱਸ.ਆਈ. ਦੀ ਤਾਇਨਾਤੀ ਫਰੀਦਾਬਾਦ 'ਚ ਸੀ। ਏ.ਐੱਸ.ਆਈ. ਪਾਲੀ ਚੌਕੀ ਫਰੀਦਾਬਾਦ 'ਚ ਇੰਚਾਰਜ ਦੇ ਤੌਰ 'ਤੇ ਤਾਇਨਾਤ ਸੀ। ਘਟਨਾ ਮੰਗਲਵਾਰ ਦੀ ਹੈ, ਏ.ਐੱਸ.ਆਈ. ਨੂੰ ਮੰਗਲਵਾਰ ਤੜਕੇ 3 ਵਜੇ ਸੁੱਤੇ ਹੋਏ ਗੋਲੀ ਮਾਰੀ ਗਈ। ਉਨ੍ਹਾਂ ਦੇ ਸਿਰ 'ਚ ਗੋਲੀ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ 'ਚ ਕੇਸ ਦਰਜ ਕੀਤਾ ਜਾ ਚੁਕਿਆ ਹੈ।
ਇਸ ਘਟਨਾ 'ਚ ਏ.ਐੱਸ.ਆਈ. ਦੇ ਬੇਟੇ 'ਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਖਬਰਾਂ ਅਨੁਸਾਰ ਮਾਮਲਾ ਨਾਜਾਇਜ਼ ਸੰਬੰਧ ਨਾਲ ਜੁੜਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਦੇਸੀ ਕੱਟੇ ਦੀ ਵਰਤੋਂ ਕੀਤੀ ਗਈ। ਏ.ਐੱਸ.ਆਈ. ਦੇ ਬੇਟੇ 'ਤੇ ਪਹਿਲਾਂ ਵੀ ਕੇਸ ਦਰਜ ਹੈ।
ਔਰਤਾਂ ਦੇ ਜ਼ਿੰਮੇ ਹੋਵੇਗਾ ਸਕੂਲ ਬੱਸਾਂ ਦਾ ਸੰਚਾਲਨ
NEXT STORY