ਨਦਿਆ - ਪੱਛਮੀ ਬੰਗਾਲ ਦੇ ਨਦਿਆ ਜ਼ਿਲ੍ਹੇ ਵਿੱਚ ਬੀ.ਐੱਸ.ਐੱਫ. ਨੇ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਇੱਕ ਬੰਗਲਾਦੇਸ਼ੀ ਘੁਸਪੈਠੀਏ ਕਿੰਨਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਨਾਲ ਇੱਕ ਜਨਾਨੀ ਦਲਾਲ ਵੀ ਫੜੀ ਗਈ ਹੈ। ਜਿਸ ਦੀ ਪਛਾਣ ਆਲੋਕਾ ਦਾਸ ਦੇ ਰੂਪ ਵਿੱਚ ਹੋਈ ਹੈ। ਜਦੋਂ ਕਿ ਬੰਗਲਾਦੇਸ਼ੀ ਕਿੰਨਰ ਦਾ ਨਾਮ ਬਿੰਦੁ ਬੀਬੀ ਦੱਸਿਆ ਜਾ ਰਿਹਾ ਹੈ।
ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਕਿੰਨਰ ਬਿੰਦੁ ਬੀਬੀ ਪਿਛਲੇ 2 ਸਾਲਾਂ ਤੋਂ ਭਾਰਤ ਵਿੱਚ ਰਹਿ ਰਿਹਾ ਸੀ। 2 ਸਾਲ ਪਹਿਲਾਂ ਉਹ ਗ਼ੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰਕੇ ਭਾਰਤ ਵਿੱਚ ਵੜਿਆ ਸੀ ਅਤੇ ਨਦਿਆ ਜ਼ਿਲ੍ਹੇ ਦੇ ਤਹਿਤ ਆਉਣ ਵਾਲੇ ਇਲਾਕੇ ਵਿੱਚ ਇੱਕ ਹੋਰ ਕਿੰਨਰ ਦੇ ਨਾਲ ਰਹਿ ਰਿਹਾ ਸੀ।
ਫੜਿਆ ਗਿਆ 35 ਸਾਲਾ ਕਿੰਨਰ ਬਿੰਦੁ ਬੀਬੀ ਬੰਗਲਾਦੇਸ਼ ਦੇ ਟੀਮ ਟੈਂਗੀਆਲ ਦਾ ਰਹਿਣ ਵਾਲਾ ਹੈ। ਉਹ ਅਲੋਕਾ ਦਾਸ ਨੂੰ 2500 ਰੁਪਏ ਦੇ ਕੇ ਬੰਗਲਾਦੇਸ਼ ਜਾਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਸੀ। ਉਹ ਦੋਨਾਂ ਜਦੋਂ ਬੰਗਲਾਦੇਸ਼ ਜਾਣ ਲਈ ਸਰਹੱਦ ਪਾਰ ਕਰ ਰਹੇ ਸਨ, ਉਦੋਂ ਬੀ.ਐੱਸ.ਐੱਫ. ਨੇ ਉਨ੍ਹਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ।
ਜਨਾਨੀ ਦਲਾਲ ਅਲੋਕਾ ਦਾਸ ਤੋਂ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਉਹ ਰੁਪਏ ਲੈ ਕੇ ਲੋਕਾਂ ਨੂੰ ਇਸ ਪਾਰ ਤੋਂ ਉਸ ਪਾਰ ਪਹੁੰਚਾਉਣ ਦਾ ਕੰਮ ਕਰਦੀ ਹੈ। ਬੀ.ਐੱਸ.ਐੱਫ. ਦੀ ਟੀਮ ਨੇ ਮੁਢਲੀ ਪੁੱਛਗਿੱਛ ਤੋਂ ਬਾਅਦ ਬੰਗਲਾਦੇਸ਼ੀ ਕਿੰਨਰ ਅਤੇ ਜਨਾਨੀ ਦਲਾਲ ਨੂੰ ਤੇਹੱਟ ਪੁਲਸ ਥਾਣੇ ਦੇ ਹਵਾਲੇ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਜ਼ੁਰਗ ਵਿਅਕਤੀ ਦੀ ਕੁੱਟਮਾਰ 'ਤੇ ਬੋਲੇ ਰਾਹੁਲ- ਇਹ ਸਮਾਜ ਲਈ ਸ਼ਰਮਨਾਕ
NEXT STORY