ਦੇਹਰਾਦੂਨ- ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਨੇਪਾਲ ਵਰਗੀਆਂ ਘਟਨਾਵਾਂ ਭਾਰਤ ’ਚ ਨਹੀਂ ਹੋ ਸਕਦੀਆਂ ਕਿਉਂਕਿ ਦੇਸ਼ ਦਾ ਚਰਿੱਤਰ ਅਤੇ ਸੰਵਿਧਾਨ ਦੁਨੀਆ ਤੋਂ ਬਹੁਤ ਹੀ ਵੱਖਰਾ ਅਤੇ ਸੁੰਦਰ ਹੈ। ਇਥੇ ‘ਸਪਰਸ਼ ਹਿਮਾਲਿਆ ਮਹਾਉਤਸਵ 2025’ ’ਚ ਸ਼ਾਮਲ ਹੋਏ ਕੇਂਦਰੀ ਸੰਸਦੀ ਕਾਰਜ ਅਤੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਰਿਜਿਜੂ ਨੇ ਸੋਮਵਾਰ ਨੂੰ ਆਪਣੇ ਸੰਬੋਧਨ ’ਚ ਕਿਹਾ ਕਿ ਸੋਵੀਅਤ ਸੰਘ ਵਰਗੇ ਦੁਨੀਆ ਦੇ ਕਈ ਦੇਸ਼ ਵੱਖਰੇ ਹੋ ਗਏ, ਜਦੋਂ ਕਿ ‘ਸਾਡੇ ਗੁਆਂਢੀ ਦੇਸ਼ਾਂ-ਨੇਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ’ਚ ਵੀ ਕਈ ਸਮੱਸਿਆਵਾਂ ਦੇਖਣ ਨੂੰ ਮਿਲੀਆਂ।’
ਉਨ੍ਹਾਂ ਕਿਹਾ, “ਜਿਹੜੇ ਲੋਕ ਭਾਰਤ ਨੂੰ ਸਹੀ ਤਰ੍ਹਾਂ ਨਹੀਂ ਸਮਝਦੇ, ਉਹ ਕਹਿੰਦੇ ਹਨ ਕਿ ਸਾਡੇ ਦੇਸ਼ ’ਚ ਵੀ ਇਸੇ ਤਰ੍ਹਾਂ ਹੀ ਤਖਤਾ ਪਲਟ ਹੋ ਸਕਦਾ ਹੈ ਪਰ ਮੈਂ ਬਹੁਤ ਨਿਸ਼ਚਿੰਤ ਹਾਂ ਕਿ ਅਜਿਹੀਆਂ ਘਟਨਾਵਾਂ ਭਾਰਤ ’ਚ ਕਦੇ ਨਹੀਂ ਹੋ ਸਕਦੀਆਂ।” ਰਿਜਿਜੂ ਨੇ ਕਿਹਾ ਕਿ ਮੁੱਖ ਤੌਰ ’ਤੇ ਇਸ ਦੇ ਦੋ ਕਾਰਨ ਹਨ- ਪਹਿਲਾ, ਭਾਰਤ ਦਾ ਚਰਿੱਤਰ ਦੁਨੀਆ ਨਾਲੋਂ ਬਹੁਤ ਵੱਖ ਹੈ, ਜਿੱਥੇ ਨਿਯਮ ਮੰਨਣ ਵਾਲੇ ਧਾਰਮਿਕ ਲੋਕ ਰਹਿੰਦੇ ਹਨ ਅਤੇ ਦੂਜਾ, ਹਰ ਵਿਸ਼ੇ ’ਤੇ ਲੰਮੀ ਚਰਚਾ ਤੋਂ ਬਾਅਦ 2 ਸਾਲ 11 ਮਹੀਨਿਆਂ ’ਚ ਤਿਆਰ ਕੀਤਾ ਗਿਆ ਦੇਸ਼ ਦਾ ਸੰਵਿਧਾਨ ਬਹੁਤ ਸੁੰਦਰ ਹੈ। ਉਨ੍ਹਾਂ ਕਿਹਾ, “ਸਾਡੀ ਵਿਰਾਸਤ, ਸਾਡਾ ਪਿਛੋਕੜ, ਅਸੀਂ ਭਾਰਤੀ ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕਾਂ ਨਾਲੋਂ ਵੱਖ ਹਾਂ। ਇਹ ਦੇਸ਼ ਕਦੇ ਟੁੱਟ ਨਹੀਂ ਸਕਦਾ, ਖਿੱਲਰ ਨਹੀਂ ਸਕਦਾ। ਦੁਨੀਆ ’ਚ ਕੁਝ ਵੀ ਹੋ ਜਾਵੇਗਾ ਪਰ ਭਾਰਤ ਹਮੇਸ਼ਾ ਬਚਿਆ ਰਹੇਗਾ।”
ਕਸ਼ਮੀਰ ਦੇ ਪਹਾੜੀ ਰਿਜ਼ੋਰਟਾਂ 'ਚ ਭਾਰੀ ਬਰਫ਼ਬਾਰੀ, ਸੈਲਾਨੀਆਂ ਦੀਆਂ ਲੱਗੀਆਂ ਮੌਜਾਂ
NEXT STORY