ਨਾਹਨ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ 'ਚ 7 ਅਪ੍ਰੈਲ ਨੂੰ ਕਿਸਾਨਾਂ ਦੀ ਮਹਪੰਚਾਇਤ ਹੋਵੇਗੀ, ਜਿਸ 'ਚ ਹਿਮਾਚਲ, ਉਤਰਾਖੰਡ ਅਤੇ ਹੋਰ ਸੂਬਿਆਂ ਦੇ ਕਿਸਾਨ ਜੁਟਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਵੀਡੀਓ ਜਾਰੀ ਕਰ ਕੇ ਮਹਾਪੰਚਾਇਤ 'ਚ ਹਿਮਾਚਲ, ਉਤਰਾਖੰਡ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਤੋਂ ਇਸ ਮਹਾਪੰਚਾਇਤ 'ਚ ਜੁਟਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵੱਡੀਆਂ ਕੰਪਨੀਆਂ ਦੀ ਸੇਬ ਮਾਰਕੀਟ 'ਤੇ ਅਧਿਕਾਰ ਜਮਾਉਣ ਲਈ ਰਣਨੀਤੀ ਬਣ ਚੁਕੀ ਹੈ। ਸਥਾਨਕ ਖਰੀਦਦਾਰ ਪਹਿਲਾਂ 20 ਤੋਂ 25 ਰੁਪਏ ਕਿਲੋ ਸੇਬ ਖਰੀਦਦਾ ਸੀ। ਲਗਭਗ 3 ਸਾਲਾਂ 'ਚ ਹਾਲਤ ਇਹ ਹੋ ਗਈ ਹੈ ਕਿ ਸਥਾਨਕ ਵਪਾਰੀ ਅਤੇ ਮਾਰਕੀਟ ਹੀ ਖ਼ਤਮ ਕਰ ਦਿੱਤੀ ਗਈ ਹੈ। ਸ਼ੁਰੂ 'ਚ ਕੰਪਨੀਆਂ ਨੇ ਮਹਿੰਗੀ ਕੀਮਤ 'ਤੇ ਸੇਬ ਖਰੀਦਿਆ ਅਤੇ ਅੱਜ ਹੁਣ ਇਹ 8 ਤੋਂ 10 ਰੁਪਏ ਕਿਲੋ 'ਚ ਹਿਮਾਚਲ ਤੋਂ ਸੇਬ ਖਰੀਦਦੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹੀ ਸਥਿਤੀ ਕੇਂਦਰੀ ਖੇਤੀ ਕਾਨੂੰਨਾਂ 'ਚ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਕਰੀਬ 4 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀਆਂ ਹਨ ਰਾਸ਼ਟਰ ਵਿਰੋਧੀ ਤਾਕਤਾਂ : RSS
ਕਿਸਾਨ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਮਹਾਪੰਚਾਇਤ ਕਰ ਰਹੇ ਹਨ। ਹੁਣ ਹਿਮਾਚਲ ਦੇ ਪਾਉਂਟਾ ਸਾਹਿਬ 'ਚ 7 ਅਪ੍ਰੈਲ ਨੂੰ ਮਹਾਪੰਚਾਇਤ ਪ੍ਰਸਤਾਵਿਤ ਹੈ। ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਗੁਰਵਿੰਦਰ ਸਿੰਘ ਅਤੇ ਅਨਿੰਦਰ ਸਿੰਘ ਨੇ ਕਿਹਾ ਕਿ ਸਾਰੇ ਕਿਸਾਨ ਸੰਗਠਨ ਮਿਲ ਕੇ ਕਿਸਾਨ ਮਹਾਪੰਚਾਇਤ ਕਰ ਰਹੇ ਹਨ। ਹਿਮਾਚਲ ਕਿਸਾਨ ਸਭਾ, ਫਾਈਟ ਫਾਰ ਫਾਰਮਰ ਰਾਈਟ ਕਮੇਟੀ, ਹਾਟੀ ਵਿਕਾਸ ਸੰਘ, ਬਹਰਾਲ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਲੋਕ ਸ਼ਕਤੀ, ਭਾਰਤੀ ਕਿਸਾਨ ਯੂਨੀਅਨ (ਟਿਕੈਤ) ਅਤੇ ਕੁੰਡੀਆਂ ਕਿਸਾਨ ਮੋਰਚਾ ਦੀ ਪਾਉਂਟਾ ਸਾਹਿਬ ਦੀਆਂ ਇਕਾਈਆਂ ਦਾ ਸੰਯੁਕਤ ਕਿਸਾਨ ਮੋਰਚਾ ਪਾਉਂਟਾ ਸਾਹਿਬ ਬਣਾਇਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਹਰਿਆਣਾ ਦੇ 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਆਖ਼ੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਘਰ-ਘਰ ਰਾਸ਼ਨ ਯੋਜਨਾ: ਕੇਜਰੀਵਾਲ ਬੋਲੇ- ਸਾਨੂੰ ਨਹੀਂ ਚਾਹੀਦਾ ਕੋਈ ਕ੍ਰੇਡਿਟ
NEXT STORY