ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਹੁਣ ਦਿੱਲੀ ਵਿਚ ਜੰਤਰ-ਮੰਤਰ ’ਤੇ ਵਿਰੋਧ ਕਰ ਰਹੇ ਹਨ। ਵੀਰਵਾਰ ਯਾਨੀ ਕਿ 22 ਜੁਲਾਈ ਨੂੰ ਭਾਰੀ ਸੁਰੱਖਿਆ ਵਿਵਸਥਾ ਦਰਮਿਆਨ ਦਿੱਲੀ ਦੇ ਜੰਤਰ-ਮੰਤਰ ’ਤੇ ‘ਕਿਸਾਨ ਸੰਸਦ’ ਦਾ ਆਗਾਜ਼ ਕੀਤਾ ਹੈ, ਜਿੱਥੋਂ ਸੰਸਦ ਭਵਨ ਕੁਝ ਹੀ ਦੂਰੀ ’ਤੇ ਸਥਿਤ ਹੈ। ਦੱਸ ਦੇਈਏ ਕਿ ਸੰਸਦ ’ਚ ਮਾਨਸੂਨ ਸੈਸ਼ਨ ਵੀ ਚੱਲ ਰਿਹਾ ਹੈ, ਜਿਸ ਕਾਰਨ ਆਪਣੀਆਂ ਮੰਗਾਂ ਨੂੰ ਲੈ ਕੇ 200 ਦੇ ਕਰੀਬ ਕਿਸਾਨ 9 ਅਗਸਤ ਤੱਕ ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਇਹ ਵੀ ਪੜ੍ਹੋ : ਕਿਸਾਨਾਂ ਦਾ ਦੋਸ਼- ਲੱਗਦਾ ਹੈ ਸਾਡੀ ਵੀ ‘ਜਾਸੂਸੀ’ ਕਰਵਾ ਰਹੀ ਹੈ ਸਰਕਾਰ
ਇਸ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਟਿਕੈਤ ਨੇ ਕਿਹਾ ਕਿ ਕਿਸਾਨ ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣਾ ਜਾਣਦੇ ਹਾਂ। ਸ਼ਨੀਵਾਰ ਯਾਨੀ ਕਿ ਅੱਜ ਟਿਕੈਤ ਨੇ ਇਹ ਗੱਲ ਇਕ ਟਵੀਟ ਜ਼ਰੀਏ ਆਖੀ। ਉਨ੍ਹਾਂ ਨੇ ਲਿਖਿਆ ਕਿ ਕਿਸਾਨ ਸੰਸਦ ਤੋਂ ਕਿਸਾਨਾਂ ਨੇ ਗੂੰਗੀ-ਬੋਲ਼ੀ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ। ਕਿਸਾਨ ਸੰਸਦ ਚਲਾਉਣਾ ਵੀ ਜਾਣਦਾ ਹੈ ਅਤੇ ਅਣਦੇਖੀ ਕਰਨ ਵਾਲਿਆਂ ਨੂੰ ਪਿੰਡ ’ਚ ਸਬਕ ਸਿਖਾਉਣਾ ਵੀ ਜਾਣਦਾ ਹਾਂ। ਭੁਲੇਖੇ ਵਿਚ ਕੋਈ ਨਾ ਰਹੇ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- ਲੱਗਦਾ ਹੈ ਹੁਣ ਦੇਸ਼ 'ਚ ਹੋਵੇਗੀ ਜੰਗ
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਕੇਂਦਰ ਸਰਕਾਰ ਨੂੰ ਦੋ ਮਹੀਨੇ ਦਾ ਅਲਟੀਮੇਟਮ ਅਤੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ‘ਜੰਗ’ ਹੋਵੇਗੀ। ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ। ਕਿਸਾਨ ਮੰਗ ਕਰ ਰਹੇ ਹਨ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਉਹ ਵਾਪਸ ਨਹੀਂ ਜਾਣਗੇ। ਸਰਕਾਰ ਨੂੰ ਚਰਚਾ ਕਰਨੀ ਚਾਹੀਦੀ ਹੈ। ਅਸੀਂ ਸਰਕਰਾ ਨੂੰ ਦੋ ਮਹੀਨੇ ਦਾ ਸਮਾਂ ਦਿੰਦੇ ਹਾਂ। ਜੰਗ ਹੋਵੇਗੀ, ਦੇਸ਼ ਵਿਚ ਅਜਿਹਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਜੰਤਰ-ਮੰਤਰ: ‘ਕਿਸਾਨ ਸੰਸਦ’ ’ਚ ਸੋਨੀਆ ਮਾਨ ਵੀ ਪੁੱਜੀ, ਕਿਹਾ- ਕਿਸਾਨਾਂ ਦੀਆਂ ਮੰਗਾਂ ਕਰੋ ਪੂਰੀਆਂ
ਓਧਰ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਸੰਸਦ ਦਾ ਮਕਸਦ ਇਹ ਵਿਖਾਉਣਾ ਹੈ ਕਿ ਆਪਣੇ 600 ਲੋਕਾਂ ਦੀ ਜਾਨ ਗੁਆਉਣ ਮਗਰੋਂ ਉਨ੍ਹਾਂ ਦਾ ਅੰਦੋਲਨ ਹੁਣ ਵੀ ਜਾਰੀ ਹੈ। ਆਪਣੇ-ਆਪਣੇ ਯੂਨੀਅਨਾਂ ਦੇ ਝੰਡੇ ਫੜੀ 200 ਕਿਸਾਨਾਂ ਦੇ ਸਮੂਹ ਨੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਰੰਟੀ ਮੰਗੀ।
ਰਾਹੁਲ ਨੇ ਕਿਹਾ- ਉੱਤਰ ਪ੍ਰਦੇਸ਼ ਦੇ ‘ਅੰਬ’ ਨਹੀਂ ਪਸੰਦ, ਯੋਗੀ ਬੋਲੇ- ਤੁਹਾਡਾ ਟੇਸਟ ਹੀ ਵੰਡਕਾਰੀ
NEXT STORY