ਨਵੀਂ ਦਿੱਲੀ — ਤੁਸੀਂ ਜਾਣਦੇ ਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿੰਨੀ ਸੈਲਰੀ ਮਿਲੀ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆ ਦੇ ਟਾਪ 20 ਨੇਤਾਵਾਂ ਬਾਰੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੈਲਰੀ ਮਿਲਦੀ ਹੈ। ਅਕਸਰ ਲੋਕਾਂ ਦੇ ਮਨ 'ਚ ਇਹ ਸਵਾਲ ਉਠਦਾ ਹੈ ਕਿ ਦੁਨੀਆ 'ਚ ਜ਼ਿਆਦਾ ਤਨਖਾਹ ਪਾਉਣ ਵਾਲੇ ਰਾਸ਼ਟਰ ਮੁਖੀ ਕੌਣ ਹੈ। ਇਹ ਸਵਾਲ ਹਰ ਕਿਸੇ ਦੇ ਮੰਨ 'ਚ ਆਉਂਦਾ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਦੇਸ਼ ਦੇ ਨੇਤਾ ਨੂੰ ਸਭ ਤੋਂ ਜ਼ਿਆਦਾ ਤਨਖਾਹ ਮਿਲਦੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਸਭ ਤੋਂ ਤਾਕਤਵਰ ਆਦਮੀ ਸਾਡੇ ਦੇਸ਼ 'ਚ ਪ੍ਰਧਾਨ ਮੰਤਰੀ ਨੂੰ ਹੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਹੱਥਾਂ 'ਚ ਪੂਰੇ ਦੇਸ਼ ਦੀ ਵਾਗਡੋਰ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਸੰਵਿਧਾਨ ਮੁਤਾਬਕ, ਭਾਰਤ ਦਾ ਪ੍ਰਧਾਨ ਮੰਤਰੀ, ਭਾਰਤ ਸਰਕਾਰ ਦਾ ਮੁਖੀ, ਭਾਰਤ ਦੇ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ, ਮੰਤਰੀ ਪ੍ਰੀਸ਼ਦ ਦਾ ਮੁਖੀ ਅਤੇ ਲੋਕ ਸਭਾ 'ਚ ਬਹੁਮਤ ਵਾਲੇ ਦਲ ਦਾ ਨੇਤਾ ਹੁੰਦਾ ਹੈ। ਭਾਰਤ ਦੀ ਰਾਜਨੀਤਕ ਪ੍ਰਣਾਲੀ 'ਚ, ਮੰਤਰੀ ਮੰਡਲ ਦਾ ਸੀਨੀਅਰ ਮੈਂਬਰ ਵੀ ਹੁੰਦਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਦੀ ਤਨਖਾਹ 1.60 ਲੱਖ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ। 2012 'ਚ ਪਾਈ ਗਈ ਇਕ ਆਰ.ਟੀ.ਆਈ. ਤੋਂ ਇਸ ਗੱਲ ਦਾ ਖੁਲਾਸਾ ਹੋਇਆ ਸੀ। ਆਰ.ਟੀ.ਆਈ. ਦਾ ਜਵਾਬ ਜੁਲਾਈ, 2013 'ਚ ਦਿੱਤਾ ਗਿਆ ਸੀ। ਇਸ 'ਚ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਸਿਕ ਸੈਲਰੀ 50,000 ਪ੍ਰਤੀ ਮਹੀਨਾ ਹੈ। ਨਾਲ ਹੀ ਉਨ੍ਹਾਂ ਨੂੰ ਖਰਚੇ ਲਈ 3,000 ਰੁਪਏ ਹਰ ਮਹੀਨੇ ਭੱਤੇ ਦੇ ਤੌਰ 'ਤੇ ਮਿਲਦੇ ਹਨ। ਉਥੇ ਹੀ ਪੀ.ਐੱਮ. ਮੋਦੀ ਨੂੰ ਰੋਜ਼ਾਨਾ ਭੱਤਾ ਵੀ ਮਿਲਦਾ ਹੈ, ਜੋ 2000 ਰੁਪਏ ਹੁੰਦਾ ਹੈ। ਜਿਸ ਦੇ ਮੁਤਾਬਕ ਕੁਲ ਮਿਲਾ ਕੇ ਉਨ੍ਹਾਂ ਨੂੰ ਮਹੀਨੇ 'ਚ ਇਸ ਕਰੀਬ 62,000 ਰੁਪਏ ਮਿਲ ਜਾਂਦੇ ਹਨ। ਇਸ ਤੋਂ ਇਲਾਵਾ 45,000 ਰੁਪਏ ਦਾ ਚੋਣ ਖੇਤਰ ਭੱਤਾ ਵੀ ਮਿਲਦਾ ਹੈ। ਹਾਲਾਂਕਿ ਇਨ੍ਹਾਂ ਅੰਕੜਿਆਂ ਨੂੰ ਕਈ ਸਾਲ ਹੋ ਗਏ ਹਨ ਤਾਂ ਇਸ 'ਚ ਕੁਝ ਵਾਧਾ ਵੀ ਸੰਭਵ ਹੈ।
ਹੋਰ ਸੁਵਿਧਾਵਾ ਕਿਹੜੀਆਂ ਹਨ
ਹਾਲਾਂਕਿ ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਕੋਲ ਸਿਰਫ ਇੰਨੇ ਹੀ ਲਾਭ ਹੁੰਦੇ ਹਨ। ਪ੍ਰਧਾਨ ਮੰਤਰੀ ਨੂੰ ਨਵੀਂ ਦਿੱਲੀ 'ਚ 7, ਲੋਕ ਕਲਿਆਣ ਮਾਰਗ ਦਾ ਬੰਗਲਾ, ਪਰਸਨਲ ਸਟਾਫ, ਸਪੈਸ਼ਲ ਸੁਰੱਖਿਆ ਵਾਲੀ ਲਿਮੋਜਿਨ ਕਾਰ, ਐੱਸ.ਪੀ.ਜੀ. ਦੀ ਸੁਰੱਖਿਆ, ਇਕ ਸਪੈਸ਼ਲ ਜੈਟ ਅਤੇ ਹੋਰ ਵੀ ਬਹੁਤ ਕੁਝ ਮਿਲਦਾ ਹੈ। ਚੋਣ ਕਮਿਸ਼ਨ 'ਚ ਦਾਇਰ ਕੀਤੇ ਗਏ ਪ੍ਰਧਾਨ ਮੰਤਰੀ ਮੋਦੀ ਦੇ ਐਫਿਡੈਵਿਟ ਮੁਤਾਬਕ ਉਨ੍ਹਾਂ ਕੋਲ 2.5 ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਗਾਂਧੀਨਗਰ 'ਚ ਉਨ੍ਹਾਂ ਦੇ ਨਾਂ 'ਤੇ ਇਕ ਪਲਾਟ ਹੈ। ਉਨ੍ਹਾਂ ਕੋਲ 1.27 ਕਰੋੜ ਰੁਪਏ ਫਿਕਸਡ ਡਿਪਾਜ਼ਿਟ ਦੇ ਤੌਰ 'ਤੇ ਅਤੇ 38,750 ਰੁਪਏ ਦੀ ਕੈਸ਼ ਰਕਮ ਹੈ।
ਹੈਦਰਾਬਾਦ ਤੋਂ ਬਾਅਦ ਹੁਣ ਛੱਤੀਸਗੜ੍ਹ 'ਚ ਮਿਲੀ ਇਕ ਔਰਤ ਦੀ ਸੜੀ ਲਾਸ਼
NEXT STORY