ਕੋਲਕਾਤਾ - ਕੋਲਕਾਤਾ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਕੋਲੋਂ ਬੰਬ ਬਰਾਮਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖਿਦਿਰਪੁਰ ਚੌਰਾਹੇ ਦੇ ਕੋਲ ਇੱਕ ਬੈਗ ਵਿੱਚ 51 ਦੇਸੀ ਬੰਬ ਪਾਏ ਗਏ ਹਨ। ਮੌਕੇ 'ਤੇ ਬੰਬ ਡਿਫਿਊਜ਼ ਕਰਨ ਵਾਲੀ ਟੀਮ ਪਹੁੰਚ ਗਈ ਹੈ। ਉਥੇ ਹੀ, ਪੁਲਸ ਮਾਮਲੇ ਦੀ ਤਫਤੀਸ਼ ਵਿੱਚ ਜੁੱਟ ਗਈ ਹੈ।
ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਤੀਸਰੇ ਫੇਜ ਦੀ ਵੋਟਿੰਗ ਤੋਂ ਪਹਿਲਾਂ ਪੁਲਸ ਨੂੰ 41 ਕਰੂਡ ਬੰਬ ਮਿਲੇ ਸਨ। ਇਹ ਬੰਬ ਦੱਖਣੀ 24 ਪਰਗਨਾ ਦੇ ਬਰੁਈਪੁਰ ਇਲਾਕੇ ਵਿੱਚ ਮਿਲੇ ਸਨ। ਪੁਲਸ ਨੇ ਇੱਕ ਝਾੜੀ ਤੋਂ ਇਹ ਬੰਬ ਬਰਾਮਦ ਕੀਤੇ ਸਨ। ਇਸ ਘਟਨਾ ਤੋਂ ਪਹਿਲਾਂ ਬਰੁਈਪੁਰ ਵਿੱਚ ਘਰੇਲੂ ਮੰਤਰੀ ਅਮਿਤ ਸ਼ਾਹ ਅਤੇ ਸੀ.ਐੱਮ. ਮਮਤਾ ਦੇ ਭਤੀਜੇ ਅਭੀਸ਼ੇਕ ਬੈਨਰਜੀ ਨੇ ਰੋਡ ਸ਼ੋਅ ਕੀਤਾ ਸੀ।
ਪਹਿਲਾਂ ਵੀ ਮਿਲ ਚੁੱਕੇ ਹਨ ਬੰਬ
ਚੋਣਾਂ ਦੌਰਾਨ ਕਈ ਵਾਰ ਬੰਬ ਮਿਲ ਸਨ। ਬੰਗਾਲ ਵਿੱਚ ਪਹਿਲੇ ਫੇਜ਼ ਦੀ ਵੋਟਿੰਗ ਤੋਂ ਹੀ ਇੱਕ ਦਿਨ ਪਹਿਲਾਂ 26 ਮਾਰਚ ਨੂੰ ਪੁਲਸ ਨੇ 26 ਕਰੂਡ ਬੰਬ ਬਰਾਮਦ ਕੀਤੇ ਸਨ। ਪੁਲਸ ਨੇ ਇਹ ਬੰਬ ਕੋਲਕਾਤਾ ਦੇ ਬੇਨੀਪੁਕੁਰ ਦੀ ਸੀ.ਆਈ.ਟੀ. ਰੋਡ 'ਤੇ ਸਥਿਤ ਇੱਕ ਬਿਲਡਿੰਗ ਦੇ ਪਿੱਛਿਓ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ 28 ਮਾਰਚ ਨੂੰ ਵੀ ਪੁਲਸ ਨੇ 56 ਜ਼ਿੰਦਾ ਬੰਬ ਬਰਾਮਦ ਕੀਤੇ ਸਨ। ਇਹ ਬੰਬ ਨਰੇਂਦਰਪੁਰ ਇਲਾਕੇ ਵਿੱਚ ਇੱਕ ਘਰੋਂ ਮਿਲੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਲੋਬਲ ਇੰਡੀਆ ਫਾਉਂਡੇਸ਼ਨ ਨੇ ਵੰਡੇ ਮਾਸਕ, ਸੈਨੇਟਾਈਜ਼ਰ ਅਤੇ ਹੈਲਥ ਡਰਿੰਕ
NEXT STORY