ਕੋਲਕਾਤਾ - ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਸ਼ਾਮ 7 ਵਜੇ ਤੋਂ ਸ਼ਾਮ 7.10 ਵਜੇ ਦੇ ਵਿਚਾਲੇ ਜਹਾਜ਼ ਹਾਈਜੈਕ ਕਰਨ ਨੂੰ ਲੈ ਕੇ ਧਮਕੀ ਭਰਿਆ ਫੋਨ ਕਾਲ ਆਇਆ। ਕਾਲ ਬੰਗਾਲੀ ਭਾਸ਼ਾ ਵਿੱਚ ਸੀ ਅਤੇ ਜਿਸ ਨੇ ਕਾਲ ਕੀਤਾ ਉਸ ਨੇ ਆਪਣਾ ਨਾਮ ਸ਼ਾਂਤ ਬਿਸਵਾਸ ਦੱਸਿਆ ਸੀ।
ਇਹ ਵੀ ਪੜ੍ਹੋ - ਹਿਮਾਚਲ ਸਰਕਾਰ ਨੇ ਤੀਜੀ ਲਹਿਰ ਦਾ ਕੀਤਾ ਐਲਾਨ, ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ
ਪੁਲਸ ਨੇ ਕਿਹਾ ਕਿ ਉਹ ਉਸ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੈ ਜਿਸ ਨੇ ਕਾਲ ਕਰ ਧਮਕੀ ਦਿੱਤੀ ਅਤੇ ਅੱਗੇ ਦੱਸਿਆ ਕਿ ਉਸਨੇ ਕਾਲ ਇਹ ਕਹਿੰਦੇ ਹੋਏ ਡਿਸਕਨੈਕਟ ਕਰ ਦਿੱਤਾ ਕਿ ਉਹ ਮਜਾਕ ਕਰ ਰਿਹਾ ਸੀ।
ਏਅਰਪੋਰਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਾਲ ਕਿਸ ਫਲਾਈਟ ਤੋਂ ਕੀਤੀ ਗਈ ਅਤੇ ਇਸ ਦਾ ਹਾਲ ਅਜੇ ਪਤਾ ਨਹੀਂ ਚੱਲ ਸਕਿਆ ਹੈ। ਸਪੱਸ਼ਟ ਗੱਲ ਹੈ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੈ ਅਤੇ ਅਜਿਹੇ ਧਮਕੀ ਭਰੇ ਕਾਲ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੋਇਡਾ 'ਚ 2 ਬੱਚਿਆਂ ਦਾ ਕਤਲ, ਸੈਕਟਰ-34 ਦੇ ਅਰਾਵਲੀ ਗ੍ਰੀਨ ਇਲਾਕੇ 'ਚ ਮਿਲੀਆਂ ਲਾਸ਼ਾਂ
NEXT STORY