ਕੋਲਕਾਤਾ, (ਭਾਸ਼ਾ)— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ 'ਚ ਵੀਰਵਾਰ ਨੂੰ ਖੁਦ ਨੂੰ ਡਾਕਟਰ ਦੱਸ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ 30 ਸਾਲਾ ਵਿਅਕਤੀ ਨੇ ਪਛਾਣ ਪੱਤਰ ਦਿਖਾਇਆ ਸੀ, ਜਿਸ ਵਿਚ ਉਸ ਨੇ ਖੁਦ ਨੂੰ ਪੁਣੇ ਸਥਿਤ ਇਕ ਸਿਹਤ ਦੇਖ-ਰੇਖ ਸੰਸਥਾ ਨਾਲ ਸਬੰਧਤ ਡਾਕਟਰ ਦੱਸਿਆ ਸੀ ਪਰ ਇਹ ਪਛਾਣ ਪੱਤਰ ਫਰਜ਼ੀ ਨਿਕਲਿਆ। ਕੋਲਕਾਤਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ 'ਚ ਸਿਹਤ ਸਹੂਲਤਾਂ ਦੇ ਵਾਧੇ ਦੇ ਮੁੱਦੇ 'ਤੇ ਗੱਲ ਕਰਨ ਦੇ ਬਹਾਨੇ ਉਹ ਵਿਅਕਤੀ ਕੱਲ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦਾ ਸੀ। ਬੈਨਰਜੀ ਕੱਲ ਉੱਤਰੀ ਬੰਗਾਲ ਵਿਚ ਸੀ।
ਕਬੂਤਰ ਫੜ੍ਹਨ ਦੌਰਾਨ ਸਾਹਮਣੇ ਆਏ ਬੱਚੇ ਨੂੰ ਨੌਜਵਾਨ ਨੇ ਦਿੱਤੀ ਇਹ ਭਿਆਨਕ ਸਜ਼ਾ
NEXT STORY