ਕੋਲਕਾਤਾ (ਏਜੰਸੀ)– ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡਾ ਕੰਪਲੈਕਸ ਵਿਚ ਸਥਿਤ 130 ਸਾਲ ਤੋਂ ਵੱਧ ਪੁਰਾਣੀ ਗੌਰੀਪੁਰ ਜਾਮਾ ਮਸਜਿਦ ਵਿਚ ਮੁਰੰਮਤ ਦੇ ਕੰਮ ਕਾਰਨ ਸ਼ਨੀਵਾਰ ਤੋਂ 3 ਦਿਨਾਂ ਲਈ ਨਮਾਜ਼ ਅਦਾ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਹਵਾਈ ਅੱਡਾ ਪ੍ਰਸ਼ਾਸਨ ਮੁਤਾਬਕ ਨਿਰਮਾਣ ਕਾਰਜ ਪੂਰਾ ਹੋਣ ਤੱਕ ਆਮ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਰਹੇਗੀ।
ਬਾਂਕੜਾ ਮਸਜਿਦ ਦੇ ਨਾਂ ਨਾਲ ਪ੍ਰਸਿੱਧ ਇਹ ਮਸਜਿਦ ਹਵਾਈ ਅੱਡੇ ਦੇ ਦੂਜੇ ਰਨਵੇ ਦੇ ਨੇੜੇ ਸਥਿਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਅਤੇ ਨਿਰਮਾਣ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਆਰਜ਼ੀ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਦਮਦਮ ਉੱਤਰ ਤੋਂ ਭਾਜਪਾ ਵਿਧਾਇਕ ਸੌਰਵ ਸਿਕਦਰ ਨੇ ਮਸਜਿਦ ਦੀ ਮੌਜੂਦਗੀ ਨੂੰ ਲੈ ਕੇ ਸੁਰੱਖਿਆ ਸਬੰਧੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਉੱਚ ਸੁਰੱਖਿਆ ਵਾਲੇ ਹਵਾਈ ਅੱਡੇ ਦੇ ਕੰਪਲੈਕਸ ਵਿਚ ਸਥਿਤ ਮਸਜਿਦ ਕਾਰਨ ਦੋਵਾਂ ਰਨਵੇਜ਼ ਦੀ ਪੂਰੀ ਵਰਤੋਂ ਪ੍ਰਭਾਵਿਤ ਹੁੰਦੀ ਹੈ ਅਤੇ ਨਮਾਜ਼ ਲਈ ਆਉਣ ਵਾਲੇ ਲੋਕਾਂ ਦੇ ਦਾਖਲੇ ਦੀ ਵਿਵਸਥਾ ਸੁਰੱਖਿਆ ਦੇ ਨਜ਼ਰੀਏ ਤੋਂ ਸਮੀਖਿਆ ਦੇ ਯੋਗ ਹੈ। ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਸਿੱਦੀਕੁੱਲਾ ਚੌਧਰੀ ਨੇ ਨਮਾਜ਼ ’ਤੇ ਰੋਕ ਦੇ ਫੈਸਲੇ ’ਤੇ ਇਤਰਾਜ਼ ਜ਼ਾਹਿਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੋਰਮੁਜ਼ 'ਚ ਭਾਰਤੀਆਂ ਨਾਲ ਭਰੇ ਜਹਾਜ਼ 'ਤੇ ਹੋ ਗਿਆ ਹਮਲਾ ! ਭਾਰਤ ਨੇ ਕੀਤੀ ਸਖ਼ਤ ਨਿਖੇਧੀ
NEXT STORY