ਕੋਲਕਾਤਾ - ਕੋਲਕਾਤਾ ਦੇ ਆਰ.ਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬਲਾਤਕਾਰ ਅਤੇ ਕਤਲ ਕੀਤੇ ਗਏ ਇੱਕ ਮਹਿਲਾ ਸਿਖਿਆਰਥੀ ਡਾਕਟਰ ਦੀ ਪੋਸਟਮਾਰਟਮ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਡਾਕਟਰ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਆਇਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ, ਉਸ ਦੇ ਕਤਲ ਜਾ ਕਾਰਨ "ਹੱਥੀਂ ਗਲਾ ਘੁੱਟਣਾ" ਸੀ। 9 ਅਗਸਤ ਦੀ ਸ਼ਾਮ ਨੂੰ ਕੀਤੀ ਪੋਸਟਮਾਰਟਮ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਹਿਲਾ ਡਾਕਟਰ ਦੇ ਸਰੀਰ 'ਤੇ 16 ਬਾਹਰੀ ਅਤੇ 9 ਅੰਦਰੂਨੀ ਸੱਟਾਂ ਦੇ ਨਿਸ਼ਾਨ ਸਨ।
ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸਦੇ ਜਣਨ ਅੰਗ ਵਿੱਚ ਜ਼ਬਰਦਸਤੀ 'ਪ੍ਰਵੇਸ਼' ਕਰਨ ਦੇ ਕਲੀਨਿਕਲ ਸਬੂਤ ਹਨ - ਜਿਨਸੀ ਹਮਲੇ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਹਿਲਾ ਡਾਕਟਰ ਨੂੰ ਲੱਗੀਆਂ 16 ਬਾਹਰੀ ਸੱਟਾਂ ਵਿਚ ਉਸ ਦੇ ਗਲ੍ਹਾਂ, ਬੁੱਲ੍ਹਾਂ, ਨੱਕ, ਗਰਦਨ, ਬਾਹਾਂ ਅਤੇ ਗੋਡਿਆਂ 'ਤੇ ਜ਼ਖਮ ਸ਼ਾਮਲ ਹਨ। ਉਸ ਦੇ ਗੁਪਤ ਅੰਗ 'ਤੇ ਵੀ ਸੱਟਾਂ ਲੱਗੀਆਂ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਾਕਟਰ ਦੀ ਮੌਤ ਤੋਂ ਪਹਿਲਾਂ ਸਾਰੀਆਂ ਸੱਟਾਂ ਲੱਗੀਆਂ ਹਨ ਅਤੇ ਨਾਲ ਹੀ ਸਿਰ, ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ਦੀਆਂ ਮਾਸਪੇਸ਼ੀਆਂ ਦੇ ਜ਼ਖ਼ਮਾਂ ਸਮੇਤ 9 ਅੰਦਰੂਨੀ ਜ਼ਖ਼ਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੀਟੀਆਈ ਨੇ ਪਹਿਲਾਂ ਦੱਸਿਆ ਸੀ ਕਿ ਪੋਸਟਮਾਰਟਮ ਰਿਪੋਰਟ ਨੇ ਸੰਕੇਤ ਦਿੱਤਾ ਹੈ ਕਿ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਦੀ ਮੌਤ ਵਿੱਚ ਕਈ ਲੋਕ ਸ਼ਾਮਲ ਸਨ, ਜਿਸ ਦੀ ਲਾਸ਼ 9 ਅਗਸਤ ਨੂੰ ਆਰ.ਜੀ ਕਾਰ ਹਸਪਤਾਲ ਦੇ ਸੈਮੀਨਾਰ ਕਮਰੇ ਵਿੱਚ ਮਿਲੀ ਸੀ। ਇਸ ਮਾਮਲੇ ਦੀ ਸ਼ੁਰੂਆਤ ਵਿੱਚ ਕੋਲਕਾਤਾ ਪੁਲਸ ਨੇ ਜਾਂਚ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਕੋਲਕਾਤਾ ਹਾਈ ਕੋਰਟ ਦੇ ਹੁਕਮਾਂ 'ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ ਗਿਆ ਸੀ।
ਘਰ 'ਤੇ ਦਰੱਖਤ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਬੱਚਿਆਂ ਦੀ ਮੌਤ
NEXT STORY