ਕੋਲਕਾਤਾ : ਪੱਛਮੀ ਕੋਲਕਾਤਾ ਦੇ ਤਾਰਾਤਲਾ ਖੇਤਰ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਨਿਰਮਾਣ ਅਧੀਨ ਗੋਦਾਮ ਢਹਿ-ਢੇਰੀ ਹੋ ਗਿਆ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਘਟਨਾ ਦੌਰਾਨ ਕਈ ਮਜ਼ਦੂਰਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਕੋਲਕਾਤਾ ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਚਾਰ ਲੋਕਾਂ ਨੂੰ ਬਚਾਇਆ ਗਿਆ ਹੈ।
ਪੜ੍ਹੋ ਇਹ ਵੀ - ਭਾਰੀ ਮੀਂਹ ਕਾਰਨ ਹੋਈ Landslide, ਅਰੁਣਾਚਲ ਪ੍ਰਦੇਸ਼ 'ਚ ਅਚਾਨਕ ਆਇਆ ਹੜ੍ਹ, 3 ਲੋਕ ਲਾਪਤਾ
ਮਿਲੀ ਜਾਣਕਾਰੀ ਮੁਤਾਬਕ ਤਾਰਾਤਲਾ ਖੇਤਰ ਵਿੱਚ ਬ੍ਰੇਸ ਬ੍ਰਿਜ ਨੇੜੇ ਟਰਾਂਸਪੋਰਟ ਡਿਪੂ ਰੋਡ 'ਤੇ ਇੱਕ ਗੋਦਾਮ ਦੀ ਛੱਤ ਦੁਪਹਿਰ ਦੇ ਸਮੇਂ ਅਚਾਨਕ ਡਿੱਗ ਗਈ। ਘਟਨਾ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਦੌਰਾਨ ਅਧਿਕਾਰੀ ਨੇ ਕਿਹਾ, "ਘਟਨਾ ਦੇ ਸਮੇਂ ਕੁਝ ਲੋਕ ਮੌਕੇ 'ਤੇ ਕੰਮ ਕਰ ਰਹੇ ਸਨ। ਸਾਨੂੰ ਡਰ ਹੈ ਕਿ ਮਲਬੇ ਹੇਠ ਬਹੁਤ ਸਾਰੇ ਲੋਕ ਫਸੇ ਹੋ ਸਕਦੇ ਹਨ।" ਡੀਐਮਜੀ ਅਤੇ ਐਮਰਜੈਂਸੀ ਸੇਵਾ ਅਧਿਕਾਰੀ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਮੌਕੇ 'ਤੇ ਮੌਜੂਦ ਹਨ।
ਪੜ੍ਹੋ ਇਹ ਵੀ - ਬੰਬ ਨਾਲ ਉਡਾ ਦੇਵਾਂਗੇ ਕੇਦਾਰਨਾਥ, ਬਦਰੀਨਾਥ ਅਤੇ CM ਧਾਮੀ, ਕਈ ਸ਼ਹਿਰਾਂ 'ਚ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੰਗਾ ਨਦੀ 'ਚ ਨਹਾਉਂਦੇ ਸਮੇਂ ਪਾਣੀ 'ਚ ਰੁੜ੍ਹੀਆਂ 5 ਵਿਦਿਆਰਥਣਾਂ, 1 ਲਾਸ਼ ਬਰਾਮਦ
NEXT STORY