ਵੈੱਬ ਡੈਸਕ : ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਕੇਲਾਮੰਗਲਮ ਖੇਤਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ 38 ਸਾਲਾ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਉਸਦੀ ਪਤਨੀ ਅਤੇ ਉਸਦੇ ਕਥਿਤ ਸਮਲਿੰਗੀ ਸਾਥੀ ਨੇ ਉਸਦੇ 5 ਮਹੀਨੇ ਦੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ, ਪੁਲਸ ਨੇ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਚਿਨੱਟੀ ਪਿੰਡ ਦਾ ਰਹਿਣ ਵਾਲਾ ਸੁਰੇਸ਼ ਇੱਕ ਦਿਹਾੜੀਦਾਰ ਮਜ਼ਦੂਰ ਹੈ। ਉਸਦਾ ਵਿਆਹ 26 ਸਾਲਾ ਭਾਰਤੀ ਨਾਲ ਹੋਇਆ ਸੀ। ਇਸ ਜੋੜੇ ਦੀਆਂ ਦੋ ਧੀਆਂ (5 ਤੇ 4 ਸਾਲ) ਅਤੇ ਇੱਕ ਪੁੱਤਰ ਹੈ ਜਿਸਦਾ ਜਨਮ ਪੰਜ ਮਹੀਨੇ ਪਹਿਲਾਂ ਹੋਇਆ ਸੀ। ਉਸਨੇ ਕਿਹਾ, "5 ਨਵੰਬਰ ਨੂੰ, ਮੈਨੂੰ ਦੱਸਿਆ ਗਿਆ ਕਿ ਬੱਚਾ ਅਚਾਨਕ ਬੇਹੋਸ਼ ਹੋ ਗਿਆ। ਉਸਨੂੰ ਕੇਲਾਮੰਗਲਮ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਬਾਅਦ ਵਿੱਚ ਬੱਚੇ ਦਾ ਸਸਕਾਰ ਕਰ ਦਿੱਤਾ।"
ਚੈਟ ਤੇ ਵੌਇਸ ਸੁਨੇਹੇ ਦੇਖ ਕੇ ਸ਼ੱਕ ਹੋਇਆ ਡੂੰਘਾ
ਘਟਨਾ ਤੋਂ ਕੁਝ ਦਿਨ ਬਾਅਦ, ਸੁਰੇਸ਼ ਨੂੰ ਆਪਣੀ ਪਤਨੀ 'ਤੇ ਸ਼ੱਕ ਹੋ ਗਿਆ। ਉਸਨੇ ਭਾਰਤੀ ਦੇ ਫੋਨ ਦੀ ਜਾਂਚ ਕੀਤੀ ਅਤੇ ਕਥਿਤ ਤੌਰ 'ਤੇ ਫੋਟੋਆਂ, ਚੈਟ ਅਤੇ ਵੌਇਸ ਸੁਨੇਹੇ ਮਿਲੇ। ਉਸਨੇ ਤੁਰੰਤ ਕੇਲਾਮੰਗਲਮ ਪੁਲਸ ਨੂੰ ਸੂਚਿਤ ਕੀਤਾ।
ਤਿੰਨ ਸਾਲਾਂ ਤੋਂ ਰਿਸ਼ਤੇ 'ਚ ਸਨ ਦੋਵੇਂ ਔਰਤਾਂ
ਪੁਲਸ ਸੂਤਰਾਂ ਅਨੁਸਾਰ, ਭਾਰਤੀ ਪਿਛਲੇ ਤਿੰਨ ਸਾਲਾਂ ਤੋਂ ਸੁਮਿਤ੍ਰਾ ਨਾਮ ਦੀ ਇੱਕ ਔਰਤ ਨਾਲ ਸਬੰਧਾਂ ਵਿੱਚ ਸੀ। ਉਨ੍ਹਾਂ ਦੇ ਤੀਜੇ ਬੱਚੇ ਦੇ ਜਨਮ ਤੋਂ ਬਾਅਦ, ਉਨ੍ਹਾਂ ਦੀਆਂ ਮੁਲਾਕਾਤਾਂ ਘੱਟ ਹੋ ਗਈਆਂ, ਜਿਸ ਕਾਰਨ ਰਿਸ਼ਤੇ ਵਿੱਚ ਤਣਾਅ ਵਧ ਗਿਆ। ਇਸ ਤਣਾਅ ਕਾਰਨ, ਭਾਰਤੀ 'ਤੇ ਉਨ੍ਹਾਂ ਦੇ 5 ਮਹੀਨੇ ਦੇ ਪੁੱਤਰ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਦੋਸ਼ ਹੈ।
ਪਤਨੀ ਨੇ ਫ਼ੋਨ ਕਾਲ 'ਚ ਕਤਲ ਦਾ ਕੀਤਾ ਇਕਬਾਲ
ਸੁਰੇਸ਼ ਨੇ ਪੁਲਸ ਨੂੰ ਫ਼ੋਨ 'ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਦਿੱਤੀ ਹੈ। ਉਨ੍ਹਾਂ ਦੇ ਅਨੁਸਾਰ, ਭਾਰਤੀ ਨੇ ਇਸ ਕਾਲ ਵਿੱਚ ਬੱਚੇ ਨੂੰ ਮਾਰਨ ਦਾ ਇਕਬਾਲ ਕੀਤਾ ਹੈ।
ਪਤਨੀ ਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ
ਸ਼ਿਕਾਇਤ ਅਤੇ ਡਿਜੀਟਲ ਸਬੂਤਾਂ ਦੇ ਆਧਾਰ 'ਤੇ, ਪੁਲਸ ਨੇ ਭਾਰਤੀ ਅਤੇ ਉਸਦੇ ਕਥਿਤ ਸਾਥੀ ਸੁਮਿਤ੍ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਰ ਜਾਂਚ ਜਾਰੀ ਹੈ।
Tejashwi Yadav Birthday: 36 ਸਾਲ ਦੇ ਹੋਏ ਤੇਜਸਵੀ ਯਾਦਵ, ਪਰਿਵਾਰ ਨਾਲ ਮਨਾਇਆ ਜਨਮਦਿਨ
NEXT STORY