ਨੈਸ਼ਨਲ ਡੈਸਕ- ਪ੍ਰਯਾਗਰਾਜ ਮਹਾਕੁੰਭ ਮੇਲੇ ਨੂੰ ਲੈ ਕੇ ਸੜਕਾਂ 'ਤੇ ਲੰਬਾ ਜਾਮ ਲੱਗ ਗਿਆ ਹੈ। ਇਸ ਜਾਮ 'ਚ ਫਸੇ ਰਾਹਗੀਰ ਅਤੇ ਡਰਾਈਵਰ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਐਂਬੂਲੈਂਸ ਵਰਗੀਆਂ ਐਮਰਜੈਂਸੀ ਸੇਵਾਵਾਂ ਲਈ ਵੀ ਰਾਹ ਨਿਕਲਣਾ ਔਖਾ ਹੋ ਗਿਆ ਹੈ। ਬਿਹਾਰ ਦੇ ਕੈਮੂਰ ਜ਼ਿਲ੍ਹੇ 'ਚ ਸਥਿਤ ਕੌਮੀ ਹਾਈਵੇਅ-19 'ਤੇ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਸਥਾਨਕ ਪੁਲਸ ਪ੍ਰਸ਼ਾਸਨ ਜਾਮ ਤੋਂ ਛੁਟਕਾਰੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਥਾਂ-ਥਾਂ ਵਾਹਨਾਂ ਨੂੰ ਰੈਗੂਲੇਟ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਦੋਹਾਂ ਪਾਸਿਓਂ ਵਾਹਨ ਆਉਣ-ਜਾਣ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਕਈ ਯਾਤਰੀ ਤਾਂ 72 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਜਾਮ ਵਿਚ ਫਸੇ ਹੋਏ ਹਨ।
72 ਘੰਟਿਆਂ ਤੋਂ ਫਸੇ ਸ਼ਰਧਾਲੂ ਪਰੇਸ਼ਾਨ
ਜਾਮ 'ਚ ਫਸੇ ਲੋਕਾਂ ਦਾ ਕਹਿਣਾ ਹੈ ਕਿ 72 ਘੰਟਿਆਂ ਤੋਂ ਫਸੇ ਹੋਏ ਹਨ ਅਤੇ ਗੱਡੀਆਂ ਦਾ ਪਹੀਆ ਇਕ ਇੰਚ ਵੀ ਅੱਗੇ ਨਹੀਂ ਵਧ ਸਕਿਆ। ਮੁਰਸ਼ਿਦਾਬਾਦ ਤੋਂ ਕੁੰਭ ਜਾ ਰਹੇ ਬੱਸ ਡਰਾਈਵਰ ਛੋਟੂ ਕੁਮਾਰ ਨੇ ਦੱਸਿਆ ਕਿ ਉਹ ਬੱਸ ਰਾਹੀਂ 30 ਯਾਤਰੀਆਂ ਨੂੰ ਕੁੰਭ ਲਈ ਲੈ ਕੇ ਜਾ ਰਿਹਾ ਸੀ। ਬਿਹਾਰ 'ਚ ਦਾਖਲ ਹੋਣ ਤੋਂ ਬਾਅਦ ਆਵਾਜਾਈ 'ਚ ਫਸਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅਸੀਂ 12 ਘੰਟਿਆਂ 'ਚ 50 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ ਅਤੇ ਦੋਵਾਂ ਲੇਨਾਂ ਵਿਚ ਭਾਰੀ ਜਾਮ ਹੈ।
ਪੁਲਸ ਪ੍ਰਸ਼ਾਸਨ ਕਰ ਰਿਹੈ ਜਾਮ ਕੱਢਣ ਦੀ ਕੋਸ਼ਿਸ਼
ਕੁਦਰਾ ਥਾਣੇ ਦੇ ਪੁਲਸ ਮੁਖੀ ਲਲਨ ਕੁਮਾਰ ਨੇ ਦੱਸਿਆ ਕਿ ਕੁੰਭ ਮੇਲੇ ਕਾਰਨ ਦੋਵੇਂ ਲਾਈਨਾਂ ਵਿਚ ਜਾਮ ਲੱਗਿਆ ਹੋਇਆ ਹੈ। ਪੁਲਸ ਲਾਈਨ ਕਲੀਅਰ ਕਰਨ ਵਿਚ ਲੱਗੀ ਹੋਈ ਹੈ। ਵੱਖ-ਵੱਖ ਥਾਵਾਂ 'ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ।
100 ਬਰਾਤੀ ਲੈ ਕੇ ਪੁੱਜਿਆ ਲਾੜਾ, ਨਾ ਲਾੜੀ ਮਿਲੀ ਨਾ ਉਸ ਦਾ ਘਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
NEXT STORY