ਸੁਲਤਾਨਪੁਰ: ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਦੋਸਤਪੁਰ ਥਾਣਾ ਖੇਤਰ ਦੇ ਪਿੰਡ ਬਨਪੁਰਵਾ 'ਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਕੰਧ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਜਾਣ ਤੇ ਦੋ ਹੋਰਾਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਕਿਵੇਂ ਵਾਪਰਿਆ ਹਾਦਸਾ?
ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਹਰੀਰਾਮ ਉਰਫ਼ ਸਮਾਰੂ (40) ਵਜੋਂ ਹੋਈ ਹੈ, ਜੋ ਕਟਘਰਾਪੱਟੀ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਹਰੀਰਾਮ ਦਾ ਘਰ ਸਕੂਲ ਦੀ ਕੰਧ ਦੇ ਬਿਲਕੁਲ ਨਾਲ ਸੀ। ਉਸ ਨੇ ਆਪਣੇ ਘਰ ਵਿੱਚ ਮਿੱਟੀ ਭਰਵਾਉਣ ਲਈ ਸਕੂਲ ਦੀ ਕੰਧ ਦੇ ਕੋਲ ਮਿੱਟੀ ਸੁਟਵਾਈ ਹੋਈ ਸੀ। ਜਦੋਂ ਉਹ ਜੇ.ਸੀ.ਬੀ. ਰਾਹੀਂ ਮਿੱਟੀ ਹਟਾਉਣ ਤੋਂ ਬਾਅਦ ਬਾਕੀ ਬਚੀ ਮਿੱਟੀ ਨੂੰ ਹਟਾ ਰਿਹਾ ਸੀ, ਤਾਂ ਸਕੂਲ ਦੀ ਜਰਜ਼ਰ ਕੰਧ ਅਚਾਨਕ ਉਸ ਉੱਤੇ ਡਿੱਗ ਗਈ। ਇਸ ਹਾਦਸੇ ਵਿੱਚ ਹਰੀਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਖੁਸ਼ੀ ਰਾਮ (35) ਅਤੇ ਰੀਮਾ (29) ਜ਼ਖਮੀ ਹੋ ਗਏ।
ਪਿੰਡ ਵਾਸੀਆਂ ਨੇ ਜਤਾਇਆ ਰੋਸ
ਹਾਦਸੇ ਤੋਂ ਬਾਅਦ ਪਿੰਡ ਵਾਸੀਆਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਥਾਨਕ ਪ੍ਰਧਾਨ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਕੂਲ ਦੀ ਕੰਧ ਕਾਫੀ ਸਮੇਂ ਤੋਂ ਖਸਤਾ ਹਾਲਤ 'ਚ ਸੀ ਅਤੇ ਹਮੇਸ਼ਾ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ।
ਥਾਣਾ ਇੰਚਾਰਜ ਸੂਬੇਦਾਰ ਯਾਦਵ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐੱਸ.ਡੀ.ਐੱਮ. ਮੰਜੁਲ ਮਯੰਕ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਜ਼ਿਲ੍ਹਾ ਮੈਜਿਸਟਰੇਟ (ਡੀ.ਐੱਮ.) ਇੰਦਰਜੀਤ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਡੀ.ਐੱਮ. ਨੇ ਸਪੱਸ਼ਟ ਕੀਤਾ ਕਿ ਜੇਕਰ ਨਿਰਮਾਣ ਜਾਂ ਸੁਰੱਖਿਆ ਮਾਪਦੰਡਾਂ 'ਚ ਕੋਈ ਲਾਪਰਵਾਹੀ ਪਾਈ ਗਈ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਸਕੂਲ ਦੇ ਸਾਰੇ ਬੱਚੇ ਸੁਰੱਖਿਅਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਂ ਦਾ ਕੱਟਿਆ ਹੱਥ ਝੋਲੇ 'ਚ ਪਾ ਕੇ 72 ਘੰਟੇ ਘੁੰਮਦਾ ਰਿਹਾ ਫੌਜੀ ਜਵਾਨ, ਹਸਪਤਾਲ ਖਿਲਾਫ਼ ਜਾਂਚ ਦੇ ਹੁਕਮ
NEXT STORY