ਕਾਰਗਿਲ (ਭਾਸ਼ਾ)- ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਪਹਿਲੇ ਮਹਿਲਾ ਪੁਲਸ ਥਾਣੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਔਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਲੱਦਾਖ ਦੇ ਐਡੀਸ਼ਨਲ ਐੱਸ.ਡੀ. ਸਿੰਘ ਜਾਮਵਾਲ ਨੇ ਥਾਣੇ ਦਾ ਉਦਘਾਟਨ ਕੀਤਾ। ਇੱਥੇ ਵਿਸ਼ੇਸ਼ ਰੂਪ ਨਾਲ ਔਰਤਾਂ ਨਾਲ ਸੰਬੰਧਤ ਅਪਰਾਧਾਂ ਦਾ ਨਿਪਟਾਰਾ ਕੀਤਾ ਜਾਵੇਗਾ। ਅਧਿਕਾਰਤ ਬੁਲਾਰੇ ਨੇ ਕਿਹਾ,''ਲੋੜਵੰਦ ਔਰਤਾਂ ਦੀ ਤੁਰੰਤ ਮਦਦ ਯਕੀਨੀ ਕਰਨ ਲਈ ਥਾਣੇ 'ਚ 24 ਘੰਟੇ ਕੰਮ ਹੋਵੇਗਾ। ਇਸ ਦੇ ਨਾਲ ਹੀ ਇਹ ਇਕ ਸਰੋਤ ਕੇਂਦਰ ਵਜੋਂ ਵੀ ਕੰਮ ਕਰੇਗਾ, ਜਿੱਥੇ ਔਰਤਾਂ ਨੂੰ ਮਾਰਗਦਰਸ਼ਨ ਅਤੇ ਸਲਾਹ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।''
ਥਾਣੇ ਦਾ ਉਦਘਾਟਨ ਕਰਨ ਤੋਂ ਬਾਅਦ ਜਾਮਵਾਲ ਨੇ ਮਹਿਲਾ ਸਸ਼ਕਤੀਕਰਨ ਦੇ ਮਹੱਤਵ ਅਤੇ ਕਾਨੂੰਨ ਪਰਿਵਰਤਨ 'ਚ ਉਨ੍ਹਾਂ ਦੀ ਸਰਗਰਮ ਹਿੱਸੇਦਾਰੀ 'ਤੇ ਜ਼ੋਰ ਦਿੱਤਾ। ਲੱਦਾਖ ਪੁਲਸ ਦੇ ਮੁਖੀ ਨੇ ਕਿਹਾ,''ਕਾਰਗਿਲ 'ਚ ਮਹਿਲਾ ਥਾਣੇ ਦੀ ਸ਼ੁਰੂਆਤ ਸੁਰੱਖਿਅਤ ਸਮਾਜ ਬਣਾਉਣ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਹੈ। ਇਹ ਪਹਿਲ ਔਰਤਾਂ ਨੂੰ ਵੱਧ ਆਤਮਵਿਸ਼ਵਾਸ ਨਾਲ ਪੁਲਸ ਨਾਲ ਸੰਪਰਕ ਕਰਨ 'ਚ ਸਮਰੱਥ ਬਣਾਏਗੀ। ਉਨ੍ਹਾਂ ਕਿਹਾ,''ਲੱਦਾਖ ਪੁਲਸ ਵਿਭਾਗ ਪੁਲਸ ਫ਼ੋਰਸ ਅਤੇ ਭਾਈਚਾਰੇ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਇਹ ਨਵਾਂ ਮਹਿਲਾ ਥਾਣਾ ਉਸ ਵਚਨਬੱਧਤਾ ਦਾ ਇਕ ਪ੍ਰਮਾਣ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖ ਵਿਰੋਧੀ ਦੰਗੇ ਕੇਸ: ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ 5 ਅਗਸਤ ਨੂੰ ਕੀਤਾ ਤਲਬ
NEXT STORY