ਨਵੀਂ ਦਿੱਲੀ- ਪੂਰਬੀ ਲੱਦਾਖ 'ਚ ਭਾਰਤ-ਚੀਨ ਦਰਮਿਆਨ ਇਕ ਵਾਰ ਫਿਰ ਤੋਂ ਝੜਪ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਬਾਰੇ ਕੇਂਦਰ ਦੀ ਮੋਦੀ ਸਰਕਾਰ ਨੇ ਦੱਸਿਆ ਕਿ ਚੀਨੀ ਫੌਜ ਨੇ ਇਕ ਵਾਰ ਫਿਰ ਭਾਰਤ ਦੇ ਫੌਜੀਆਂ ਨਾਲ ਝੜਪ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਪਰ ਭਾਰਤੀ ਫੌਜ ਨੇ ਇਸ ਨੂੰ ਆਪਣੀਆਂ ਕੋਸ਼ਿਸ਼ਾਂ ਰਾਹੀਂ ਅਸਫ਼ਲ ਕਰ ਦਿੱਤਾ ਹੈ। ਕੇਂਦਰ ਵਲੋਂ ਆਏ ਇਸ ਬਿਆਨ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਦੇ ਹੋਏ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਮੋਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਸਵਾਲ ਕੀਤਾ ਹੈ ਕਿ 'ਤੁਹਾਡੀ ਲਾਲ ਅੱਖ ਕਦੋਂ ਦਿੱਸੇਗੀ?'
ਮੋਦੀ ਸਰਕਾਰ ਤੋਂ ਸਵਾਲ ਕਰਦੇ ਹੋਏ ਸੁਰਜੇਵਾਲਾ ਟਵੀਟ ਕਰ ਕੇ ਪੁੱਛਿਆ ਹੈ,''ਦੇਸ਼ ਦੀ ਸਰਜ਼ਮੀਂ 'ਤੇ ਕਬਜ਼ੇ ਦਾ ਨਵਾਂ ਸਾਹਸ! ਰੋਜ਼ ਨਵੀਂ ਚੀਨੀ ਘੁਸਪੈਠ... ਪਾਂਗੋਂਗ ਸੋ ਲੇਕ ਇਲਾਕਾ, ਗੋਗਰਾ ਅਤੇ ਗਲਵਾਨ ਵੈਲੀ, ਡੇਪਸੰਗ ਪਲੈਨਸ, ਲਿਪੁਲੇਖ, ਡੋਕਾ ਲਾਅ ਅਤੇ ਨਾਕੁ ਲਾ ਪਾਸ। ਫੌਜ ਤਾਂ ਭਾਰਤ ਮਾਂ ਦੀ ਰੱਖਿਆ 'ਚ ਨਿਡਰ ਖੜ੍ਹੀ ਹੈ ਪਰ ਮੋਦੀ ਜੀ ਦੀ 'ਲਾਲ ਅੱਖ' ਕਦੋਂ ਦਿੱਸੇਗੀ?
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇਤਾ ਜੈਵੀਰ ਸ਼ੇਰਗਿੱਲ ਨੇ ਵੀ ਮੋਦੀ ਸਰਕਾਰ ਤੋਂ ਸਵਾਲ ਕੀਤੇ ਹਨ। ਜੈਵੀਰ ਸ਼ੇਰਗਿੱਲ ਨੇ ਟਵੀਟ ਕਰਦੇ ਹੋਏ ਸਵਾਲ ਪੁੱਛਿਆ ਹੈ ਕਿ 'ਭਾਜਪਾ ਦੂਜੇ ਮੁੱਦਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਚਾਅ ਕਰਨ ਲਈ ਕੁਝ ਜ਼ਿਆਦਾ ਹੀ ਸਰਗਰਮ ਹੋ ਜਾਂਦੀ ਹੈ ਪਰ ਚੀਨ ਦੇ ਮੁੱਦੇ 'ਤੇ ਸਲੀਪ ਮੋਡ 'ਤੇ ਚੱਲੀ ਜਾਂਦੀ ਹੈ। ਇਨ੍ਹਾਂ ਮੁੱਦਿਆਂ 'ਤੇ ਪ੍ਰੈੱਸ ਕਾਨਫਰੰਸ ਕਦੋਂ ਹੋਵੇਗੀ- ਪਹਿਲਾਂ ਵਾਲੀ ਸਥਿਤੀ ਕਦੋਂ ਬਹਾਲ ਹੋਵੇਗੀ? ਬੇਦਖ਼ਲ ਕਰਨ ਲਈ ਕੀ ਕਦਮ ਚੁੱਕੇ ਗਏ? ਚੀਨ ਦਾ ਨਾਂ ਲੈਣ ਤੋਂ ਕਿਉਂ ਡਰਦੀ ਹੈ ਸਰਕਾਰ?''
ਦੱਸਣਯੋਗ ਹੈ ਕਿ ਪੂਰਬੀ ਲੱਦਾਖ ਦੇ ਪੈਂਗੋਂਗ 'ਚ ਭਾਰਤ-ਚੀਨ ਦੇ ਫੌਜੀਆਂ ਦਰਮਿਆਨ ਇਕ ਵਾਰ ਫਿਰ ਤੋਂ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਥਿਤੀ 29-30 ਅਗਸਤ ਦੀ ਰਾਤ ਪੈਦਾ ਹੋਈ ਸੀ, ਜਦੋਂ ਕਿ ਇਸ ਘਟਨਾ ਨੂੰ ਲੈ ਕੇ ਭਾਰਤੀ ਫੌਜ ਨੇ ਚੀਨ ਦੇ ਫੌਜੀਆਂ ਨੂੰ ਜਵਾਬ ਦਿੰਦੇ ਹੋਏ ਦੌੜਾ ਦਿੱਤਾ ਹੈ।
ਭਾਰਤ-ਚੀਨ ਝੜਪ 'ਤੇ ਮਾਇਆਵਤੀ ਬੋਲੀ- ਹੋਰ ਵਧ ਚੌਕਸੀ ਵਰਤਣ ਦੀ ਲੋੜ
NEXT STORY