ਜੰਮੂ - ਲੱਦਾਖ ਵਿਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਦੇ ਨੇੜੇ ਸਥਿਤ ‘ਚੁਮਾਰ’ ਪਿੰਡ ਸੂਬੇ ਦਾ ਪਹਿਲਾ ਮਾਡਲ ਬਾਰਡਰ ਵਿਲੇਜ ਬਣ ਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਵਿਕਾਸ ਦਾ ਪ੍ਰਤੀਕ ਬਣੇਗਾ। ਸਰਹੱਦੀ ਲੋਕਾਂ ਦੇ ਜੀਵਨ ਵਿਚ ਬਿਹਤਰ ਬਦਲਾਅ ਲਿਆਉਣ ਲਈ ਉਪ-ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਬੁੱਧਵਾਰ ਨੂੰ ਚੁਮਾਰ ਨੂੰ ਮਾਡਲ ਵਿਲੇਜ ਬਣਾਉਣ ਦਾ ਨੀਂਹ ਪੱਥਰ ਰੱਖਿਆ।
ਇਸ ਸਾਲ ਸਤੰਬਰ ਤੱਕ ਚੁਮਾਰ ਪਿੰਡ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੋਵੇਗਾ। 4 ਮਹੀਨਿਆਂ ਬਾਅਦ ਪਿੰਡ ਦੇ ਹਰ ਪਰਿਵਾਰ ਕੋਲ ਦੱਖਣ ਮੁਖੀ ਸੂਰਜੀ ਊਰਜਾ (ਸੋਲਰ) ’ਤੇ ਅਧਾਰਤ ਘਰ ਹੋਵੇਗਾ, ਜੋ ਕੜਾਕੇ ਦੀ ਸਰਦੀ ਵਿਚ ਲੋਕਾਂ ਨੂੰ ਗਰਮ ਰੱਖੇਗਾ। ਅਟੈਚਡ ਟਾਇਲਟ ਵਾਲੇ ਇਸ ਘਰ ਵਿਚ ਹੋਮਸਟੇਅ ਲਈ ਇਕ ਵਾਧੂ ਕਮਰਾ, ਕਿਚਨ ਗਾਰਡਨ, ਭੇਡਾਂ-ਬੱਕਰੀਆਂ ਲਈ ਸ਼ੈੱਡ ਅਤੇ ਚਾਰੇ ਦੇ ਸਟੋਰੇਜ਼ ਦੀ ਵਿਵਸਥਾ ਲੋਕਾਂ ਦੇ ਜੀਵਨ ਵਿਚ ਬਿਹਤਰ ਬਦਲਾਅ ਲਿਆਵੇਗੀ।
ਉਪ-ਰਾਜਪਾਲ ਨੇ ਅਸਲ ਕੰਟਰੋਲ ਰੇਖਾ ’ਤੇ ਸਥਿਤ ਚੁਮਾਰ ਨੂੰ ਵਾਈਬਰੈਂਟ ਵਿਲੇਜ ਪ੍ਰੋਗਰਾਮ ਤਹਿਤ ਮਾਡਲ ਬਾਰਡਰ ਵਿਲੇਜ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਹ ਪ੍ਰਾਜੈਕਟ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਅਤੇ ਸਰਹੱਦੀ ਖੇਤਰਾਂ ਦੇ ਵਿਕਾਸ ਦੀ ਦਿਸ਼ਾ ਵਿਚ ਇਕ ਇਤਿਹਾਸਕ ਪਹਿਲਕਦਮੀ ਹੈ।
CM ਸ਼ਿਵਕੁਮਾਰ ਨੇ ਅਹੁਦਾ ਸੰਭਾਲਦਿਆਂ ਹੀ ਵਿਦਿਆਰਥੀਆਂ ਤੇ ਨੌਜਵਾਨਾਂ ਲਈ ਕੀਤੇ ਵੱਡੇ ਐਲਾਨ
NEXT STORY