ਮੇਰਠ— ਦੱਸਣਾ ਚਾਹੁੰਦੇ ਹਾਂ ਕਿ ਮੇਰਠ 'ਚ ਐਂਟਰੀ ਕਰੱਪਸ਼ਨ ਬਿਊਰੋ ਨੇ ਬੁਢਾਣਾ ਗੇਟ ਪੁਲਸ ਚੌਕੀ ਦੀ ਇਕ ਮਹਿਲਾ ਪੁਲਸ ਅਧਿਕਾਰੀ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਗ੍ਰਿਫਤਾਰ ਕੀਤਾ ਹੈ। ਇਹ ਮਹਿਲਾ ਅਧਿਕਾਰੀ ਉਸ ਸਮੇਂ ਫੜੀ ਗਈ ਜਦੋਂ ਉਹ ਦਾਜ ਪੀੜਤ ਦੇ ਕੇਸ 'ਚ ਵਿਰੋਧੀ ਪੱਖ ਨੂੰ ਛੱਡਣ ਦੇ 20 ਹਜ਼ਾਰ ਰੁਪਏ ਰਿਸ਼ਵਤ ਲੈ ਰਹੀ ਸੀ।
ਰੰਗੇ ਹੱਥੀ ਇਸ ਤਰਾਂ ਫੜਨ ਦੀ ਕੀਤੀ ਗਈ ਤਿਆਰੀ
ਦਰਅਸਲ ਪੂਰਾ ਮਾਮਲਾ ਗਾਜਿਆਬਾਦ ਦੇ ਮੋਦੀਨਗਰ ਦਾ ਹੈ। ਇੱਥੇ ਰਹਿਣ ਵਾਲੇ ਸਮੀਰ ਦੇ ਖਿਲਾਫ ਉਸ ਦੀ ਪਤਨੀ ਨੇ ਦਾਜ ਲਈ ਪਰੇਸ਼ਾਨ ਕਰਨਾ, ਰੈਪ ਅਤੇ ਹੋਰ ਕਈ ਧਾਰਾਂ ਦੱਸਦੇ ਹੋਏ ਕੇਸ ਦਰਜ ਕਰਵਾਇਆ ਹੋਇਆ ਸੀ। ਇਸ ਕੇਸ 'ਚ ਮਹਿਲਾ ਪੁਲਸ ਅਧਿਕਾਰੀ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ਨੇ ਜਾਂਚ ਅਧਿਕਾਰੀ ਹੋਣ ਦੇ ਨਾਤੇ ਸਮੀਰ ਨੂੰ ਫੋਨ ਕੀਤਾ ਅਤੇ ਆਪਣੇ ਕੋਲ ਬੁਲਾਇਆ।
ਕੇਸ ਤੋਂ ਬਰੀ ਕਰਨ ਲਈ ਮੰਗੇ ਸਨ 1 ਲੱਖ
ਸਮੀਰ 'ਤੇ ਲੱਗੀਆਂ ਸਾਰੀਆਂ ਧਾਰਾਂ ਤੋਂ ਕੁਝ ਰਾਹਤ ਦੇਣ ਲਈ 1 ਲੱਖ ਦੀ ਰਿਸ਼ਵਤ ਮੰਗੀ ਤਾਂ ਇਸ ਦੀ ਸ਼ਿਕਾਇਤ ਸਮੀਰ ਨੇ ਤਰੁੰਤ ਐਂਟੀ ਕਰੱਪਸ਼ਨ ਟੀਮ ਨੂੰ ਕਰ ਦਿੱਤੀ। ਜਿਸ ਤੋਂ ਬਾਅਦ ਐਂਟੀ ਕਰੱਪਸ਼ਨ ਟੀਮ ਹਰਕਤ 'ਚ ਆਈ ਅਤੇ ਮਹਿਲਾ ਪੁਲਸ ਅਧਿਕਾਰੀ ਦੇ ਖਿਲਾਫ ਜਾਲ ਬੁਨਿਆ ਗਿਆ ਅਤੇ 6 ਲੋਕਾਂ ਦੀ ਟੀਮ ਨੂੰ ਤਿਆਰ ਕੀਤਾ ਗਿਆ।
ਮਹਿਲਾ ਪੁਲਸ ਅਧਿਕਾਰੀ ਖਿਲਾਫ ਹੋਵੇਗੀ ਸਖ਼ਤ ਕਾਰਵਾਈ
ਜਿਸ ਤੋਂ ਬਾਅਦ ਸਮੀਰ ਨੂੰ ਕਿਹਾ ਕਿ ਮਹਿਲਾ ਪੁਲਸ ਅਧਿਕਾਰੀ ਨੂੰ 20 ਹਜ਼ਾਰ ਰੁਪਏ ਦੇਣ ਆਵੇ, ਜਿਸ ਤੋਂ ਬਾਅਦ ਸਮੀਰ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਸਮੀਰ ਦੇ ਪਿੱਛੇ 2 ਲੋਕਾਂ ਨੂੰ ਵੀ ਲਗਾ ਦਿੱਤਾ। ਸਮੀਰ ਮਹਿਲਾ ਅਧਿਕਾਰੀ ਦੀ ਦੱਸੀ ਹੋਈ ਜਗ੍ਹਾ ਬੁਢਾਨਾ ਗੇਟ ਪੁਲਸ ਚੌਕੀ ਪਹੁੰਚਿਆ ਅਤੇ ਮਹਿਲਾ ਨੂੰ 20 ਹਜ਼ਾਰ ਰੁਪਏ ਅਖਬਾਰ 'ਚ ਲਪੇਟ ਕੇ ਦੇਣ ਲੱਗਿਆ। ਉਸੇ ਸਮੇਂ ਐਂਟੀ ਕਰੱਪਸ਼ਨ ਟੀਮ ਮਹਿਲਾ ਪੁਲਸ ਅਧਿਕਾਰੀ ਨੂੰ ਰੰਗੇ ਹੱਥੀ ਫੜ ਲਿਆ। ਇਸ ਪੂਰੇ ਮਾਮਲੇ 'ਚ ਮਹਿਲਾ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਮੱਧ ਪ੍ਰਦੇਸ਼ 'ਚ ਨਹੀਂ ਰੁਕ ਰਿਹਾ ਖੁਦਕੁਸ਼ੀ ਦਾ ਸਿਲਸਿਲਾ, ਇਕ ਹੋਰ ਕਿਸਾਨ ਨੇ ਕੀਤੀ ਆਤਮ-ਹੱਤਿਆ
NEXT STORY